Canada

ਮੈਨੀਟੋਬਾ ਤੋਂ ਬਾਅਦ ਹੁਣ ਅਲਬਰਟਾ ‘ਚ ਵੀ ਲੱਗ ਸਕਦਾ ਹੈ ਲਾਕਡਾਊਨ

ਕੈਲਗਰੀ, (ਦੇਸ ਪੰਜਾਬ ਟਾਈਮਜ਼): ਮੈਨੀਟੋਬਾ ਤੋਂ ਬਾਅਦ ਹੁਣ ਅਲਬਰਟਾ ‘ਚ ਵੀ ਲਾਕਡਾਊਨ ਦੁਬਾਰਾ ਲਾਏ ਜਾਣ ਦੀ ਮੰਗ ਰਫ਼ਤਾਰ ਫੜਨ ਲੱਗੀ ਹੈ। ਅਲਬਰਟਾ ਦੀਆਂ ਕਈ ਯੂਨੀਅਨਜ਼ ਵਲੋਂ ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਨੱਥ ਪਾਉਣ ਲਈ ਸੂਬੇ ‘ਚ ਤਾਲਾਬੰਦੀ ਕਰਨ ਦੇ ਫੈਸਲੇ ਦੀ ਹਮਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ‘ਚ ”ਸਰਕਟ ਬਰੇਕਰ” ਪ੍ਰੋਗਰਾਮ ਦੇ ਤਹਿਤ 2 ਹਫ਼ਤਿਆਂ ਲਈ ਲਾਕਡਾਊਨ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਜਿਹਾ ਪਹਿਲਾਂ ਸੂਬੇ ਬੀ.ਸੀ. ਸੂਬੇ ਦੇ ਕਈ ਸ਼ਹਿਰਾਂ ‘ਚ ਵੀ ਕੀਤਾ ਜਾ ਚੁੱਕਾ ਹੈ। ਅਲਬਰਟਾ ‘ਚ ਲਗਾਤਾਰ ਵੱਧ ਰਹੇ ਕੇਸਾਂ ਤੋਂ ਬਾਅਦ ਹੁਣ ਬੀਤੇ ਕੁਝ ਦਿਨਾਂ ਤੋਂ ਲਾਕਡਾਊਨ ਦੀ ਮੰਗ ਉਠ ਰਹੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ‘ਚ ਹੀ 70 ਤੋਂ ਵੱਧ ਡਾਕਟਰਾਂ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਲਬਰਟਾ ‘ਚ ਤਾਲਾਬੰਦੀ ਲਾਗੂ ਕਰਨ ਦੀ ਮੰਗ ਕੀਤੀ ਸੀ ਅਤੇ ਹੁਸ 4 ਹੋਰ ਗ਼ੈਰ ਮੁਨਾਫਾ ਸੰਸਥਾਵਾਂ ਨੇ ਇਹੀ ਮੰਗ ਦੁਹਰਾਈ ਹੈ। ਅਲਬਰਟਾ ਯੂਨੀਅਨ ਆਫ਼ ਪ੍ਰੋਵਿੰਸ਼ੀਅਲ ਇੰਪਲਾਈਜ਼, ਯੂਨਾਈਟਿਡ ਨਰਸਸ ਆਫ਼ ਅਲਬਰਟਾ ਅਤੇ ਹੈਲਥ ਸਾਇੰਸਜ਼ ਐਸੋਸ਼ੀਏਸ਼ਨ ਆਫ਼ ਅਲਬਰਟਾ ਸਮੇਤ ਕਈ ਯੂਨੀਅਨਾਂ ਨੇ ਵੀ ਸਰਕਾਰ ਤੋਂ ਕੋਵਿਡ-19 ਵਿਰੁੱਧ ਸਖਤ ਕਦਮ ਚੁੱਕ ਦਾ ਦਬਾਅ ਪਾਇਆ ਹੈ। ਏਯੂਪੀਈ ਦੇ ਉੱਪ ਪ੍ਰਧਾਨ ਸੂਜ਼ਨ ਸਲੇਡ ਨੇ ਵੀ ਕਿਹਾ ਹੈ ਕਿ ਸਰਕਟ ਬਰੇਕਰ ਤਾਲਾਬੰਦੀ ਨਾਲ ਕੋਵਿਡ-19 ਨੂੰ ਕੁਝ ਹੱਦ ਤੱਕ ਰੋਕਣ ‘ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਸੂਬੇ ‘ਚ ਸਿਹਤ ਸੰਸਥਾਵਾਂ ‘ਤੇ ਪਹਿਲਾਂ ਹੀ ਬਹੁਤ ਭਾਰ ਹੈ ਅਤੇ ਜੇ ਹਾਲਾਤਾਂ ‘ਚ ਸੁਧਾਰ ਨਹੀਂ ਕੀਤਾ ਗਿਆ ਤਾਂ ਬੇਹੱਦ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਏਯੂਪੀਈ ਨੇ ਕਿਹਾ ਤਕਰੀਬਨ 422 ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ ਵੀ ਕੋਵਿਡ-19 ਦਾ ਸ਼ਿਕਾਰ ਹੋਏ ਹਨ ਅਤੇ ਹੋਰ ਕਈ ਇਕਾਂਤਵਸ ਹਨ। ਜਿਸ ਕਾਰਨ ਕਈ ਸਿਹਤ ਕਰਮਚਾਰੀਆਂ ਨੂੰ ਓਵਰਟਾਈਮ ਸ਼ਿਫਟਾਂ ‘ਚ ਕੰਮ ਕਰਨਾ ਪੈ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close