Punjab

ਖੇਤੀਬਾੜੀ ਕਾਨੂੰਨਾਂ ਖਿਲਾਫ਼ ਪੰਜਾਬ ਭਰ ‘ਚ ਹੋਏ ਰੋਸ ਪ੍ਰਦਰਸ਼ਨ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਪਿਛਲੇ 17 ਦਿਨਾਂ ਤੋਂ ਲਗਾਤਾਰ ਜਾਰੀ ਹੈ।ਅੱਜ ਫਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਮੋਦੀ ਦਾ ਪੁਤਲਾ ਚੁੱਕ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਉੱਤੇ ਬੈਠੇ ਕਿਸਾਨ ਜੱਥੇਬੰਦੀਆਂ ਦੇ ਨਾਲ ਆਮ ਨਾਗਰਿਕ ਵੀ ਹੁਣ ਸੜਕਾਂ ਉੱਤੇ ਉੱਤਰ ਆਏ ਹਨ।ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਸ਼ਹਿਰ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਮੋਦੀ ਦਾ ਪੁਤਲਾ ਫੂਕਿਆ ਗਿਆ। ਬਰਨਾਲਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ‘ਤੇ ਪੱਕੇ ਮੋਰਚੇ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ।ਜਿਸ ਤੋਂ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਡੀ.ਸੀ ਦਫਤਰ ਦੇ ਸਾਹਮਣੇ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਕਿ ਖੇਤੀ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਅੰਮ੍ਰਿਤਸਰ ਦੇ ਜੰਡਿਆਲਾ ਅਧੀਨ ਪੈਂਦੇ ਪਿੰਡ ਦੇਵੀਦਾਸ ਪੁਰੀ ਵਿੱਚ ਕਿਸਾਨ ਪਿਛਲੇ 24 ਦਿਨਾਂ ਤੋਂ ਰੇਲਵੇ ਟਰੈਕ ‘ਤੇ ਬੈਠੇ ਹਨ। ਕਿਸਾਨ ਖੇਤੀਬਾੜੀ ਦੇ ਕੰਮਾਂ ਵਿਰੁੱਧ ਹੜਤਾਲ’ਤੇ ਬੈਠੇ ਹੋਏ ਹਨ। ਕਿਸਾਨਾਂ ਨੇ ਅੱਜ ਸਟੋਵ ਨੂੰ ਟਰੈਕ ‘ਤੇ ਰੱਖ ਦਿੱਤਾ ਅਤੇ ਖਾਣਾ ਪਕਾਉਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਹੈ ਅਤੇ ਪਿਛਲੇ 24 ਦਿਨਾਂ ਤੋਂ ਧਰਨੇ’ ਤੇ ਬੈਠੇ ਹਨ।ਕਿਸਾਨਾਂ ਨੇ ਧਰਨਾ 21 ਤਰੀਕ ਤੱਕ ਵਧਾ ਦਿੱਤਾ ਹੈ।ਉਨ੍ਹਾਂ ਕਿਹਾ ਕਿ 23 ਅਕਤੂਬਰ ਨੂੰ ਰਣਜੀਤ ਅਵੈਨਿਊ ਵਿੱਚ, ਕਿਸਾਨ ਇੱਕ ਰੈਲੀ ਕਰਨਗੇ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਮਜੀਠੀਆ ਨੇ ਕੈਪਟਨ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੈਸ਼ਨ ਸਦਨਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਦਿੱਲੀ ਤੋਂ ਇਸ਼ਾਰਾ ਹੈ ਕਿ ਉਹ ਸੈਸ਼ਨ ਨਾ ਬੁਲਾਉਣਾ।ਮਜੀਠੀਆ ਨੇ ਕਿਹਾ ਕਾੰਗਰਸ ਦੇ 19 ਤਾਰੀਖ ਦੇ ਸੈਸ਼ਨ ‘ਚ ਸਭ ਕੁੱਝ ਕਾਲਾ ਹੈ। ਮਜੀਠੀਆ ਨੇ ਕਿਹਾ, ”ਜੋ ਗਲਤੀਆਂ ਪਾਣੀਆਂ ਸਮੇਂ ਕੀਤੀਆਂ ਸੀ ਉਹੀ ਗਲਤੀਆਂ ਹੁਣ ਫਿਰ ਕਰਨ ਜਾ ਰਹੀ ਹੈ ਕਾੰਗਰਸ। ਕਾਂਗਰਸ ਕਲੀਅਰ ਕਰੇ ਕਿ ਉਹ ਵਿਧਾਨ ਸਭਾ ‘ਚ ਕੀ ਕਰਨ ਜਾ ਰਹੀ ਹੈ।” ਇੱਕ ਹੋਰ ਕਿਸਾਨ ਦੀ ਮੌਤ! ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਧਰਨੇ’ ਤੇ ਬੈਠਣ ਆਏ ਪਿੰਡ ਗੜਦੀ ਦੇ 57 ਸਾਲਾ ਜਗਰਾਜ ਸਿੰਘ ਦੀ ਕਿਸਾਨ ਧਰਨੇ ਦੌਰਾਨ ਮੌਤ ਹੋ ਗਈ।

Show More

Related Articles

Leave a Reply

Your email address will not be published. Required fields are marked *

Close