International

ਚੀਨ ਦੀ ਕੋਰੋਨਾ ਵੈਕਸੀਨ ਐਂਟੀਬਾਡੀ ਬਣਾਉਣ ‘ਚ ਸਮਰਥ ਸਾਬਤ ਹੋਈ

ਕੋਰੋਨਾ ਵਾਇਰਸ ਨੂੰ ਨਜਿੱਠਣ ਲਈ ਚੀਨ ਦੀ ਕੋਰੋਨਾ ਵੈਕਸੀਨ ਨੂੰ ਇਕ ਅਧਿਐਨ ‘ਚ ਸੁਰੱਖਿਅਤ ਪਾਇਆ ਹੈ। 18 ਤੋਂ 80 ਸਾਲ ਦੇ ਲੋਕਾਂ ‘ਤੇ ਟੈਸਟ ਕੀਤੀ ਗਈ ਵੈਕਸੀਨ ਦੇ ਨਤੀਜੇ ਵਧੀਆ ਆਏ ਹਨ। ਇਨ੍ਹਾਂ ਲੋਕਾਂ ‘ਤੇ ਕੀਤੇ ਗਏ ਨਤੀਜੇ ‘ਚ ਵੈਕਸੀਨ ਸੁਰੱਖਿਅਤ ਪਾਈ ਗਈ ਹੈ ਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਲਕਿ ਇਸ ਨਾਲ ਐਂਟੀਬਾਡੀ ਬਣਾਉਣ ‘ਚ ਮਦਦ ਮਿਲੇਗੀ।

ਡਾਕਟਰੀ ਖੇਤਰ ਨਾਲ ਜੁੜੀਆਂ ਖ਼ਬਰਾਂ ਤੇ ਖੋਜ ਪ੍ਰਕਾਸ਼ਨ ਕਰਨ ਵਾਲੀ ਲੈਂਸੇਟ ਜਰਨਲ ‘ਚ ਪ੍ਰਕਾਸ਼ਿਤ ਇਕ ਰਿਪੋਰਟ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਲੈਂਸੇਟ ਜਰਨਲ ਦੀ ਰਿਪੋਰਟ ਅਨੁਸਾਰ ਚੀਨੀ ਕੋਰੋਨਾ ਵੈਕਸੀਨ BBIBP-CorV ਜਿਸ ਨੇ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਨਾ ਸਰਗਰਮ ਕਕਰਨ ਦੀ ਉਮੀਦ ਹੈ, ਉਹ ਇਕਦਮ ਸੁਰੱਖਿਅਤ ਹੈ ਤੇ ਇਹ ਐਂਟੀਬਾਡੀ ਬਣਾਉਣ ‘ਚ ਸਮਰਥ ਹਨ। ਲੈਂਸੇਟ ਨੇ ਇਸ ਤੋਂ ਪਹਿਲਾਂ ਵੀ ਇਕ ਹੋਰ ਵੈਕਸੀਨ ਨੂੰ ਲੈ ਕੇ ਵੀ ਇਹੀ ਗੱਲ ਕਹੀ ਸੀ ਜੋ ਕੋਰੋਨਾ ਲਈ ਜ਼ਿਮੇਵਾਰ SARS-CoV-2 Virus ਨੂੰ ਨਾ ਸਰਗਰਮ ਕਰਦਾ ਹੈ ਪਰ ਉਸ ਅਧਿਐਨ ਨੇ ਵੈਕਸੀਨ ਦੇ ਨਤੀਜੇ ਸਿਰਫ਼ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਤੇ ਕੀਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close