International

ਅਫਗਾਨਿਸਤਾਨ : ਦੋਹਾ ਵਾਰਤਾ ਦੌਰਾਨ ਹਿੰਸਾ ‘ਤੇ ਤਾਲਿਬਾਨ ਨੂੰ ਚਿਤਾਵਨੀ

ਅਫ਼ਗਾਨਿਸਤਾਨ ਵਿਚ ਸਾਰੀਆਂ ਕੋਸ਼ਿਸ਼ਾਂ ਪਿੱਛੋਂ ਵੀ ਤਾਲਿਬਾਨੀ ਹਮਲਿਆਂ ‘ਤੇ ਰੋਕ ਨਹੀਂ ਲੱਗ ਰਹੀ ਹੈ। ਦੋਹਾ ਵਿਚ ਚੱਲ ਰਹੀ ਵਾਰਤਾ ਵਿਚ ਵੀ ਅਜੇ ਕੋਈ ਨਤੀਜਾ ਨਹੀਂ ਨਿਕਲਿਆ ਹੈ। ਅਮਰੀਕਾ-ਤਾਲਿਬਾਨ ਸਮਝੌਤੇ ਨੂੰ ਲਾਗੂ ਕਰਵਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧੀ ਜ਼ਾਲਮੇ ਖਲੀਲਜ਼ਾਦ ਨੇ ਹਮਲਿਆਂ ਨੂੰ ਲੈ ਕੇ ਇਕ ਵਾਰ ਫਿਰ ਤਾਲਿਬਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਉਹ ਸਮਝੌਤੇ ਨੂੰ ਲੈ ਕੇ ਆਸਵੰਦ ਹਨ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਹਿੰਸਾ ਦੀਆਂ ਘਟਨਾਵਾਂ ਨਾ ਰੁਕਣਾ ਚਿੰਤਾ ਦੀ ਗੱਲ ਹੈ। ਉਧਰ, ਹੇਲਮੰਡ ਵਿਚ ਹਮਲਿਆਂ ‘ਤੇ ਬਿ?ਟੇਨ ਦੇ ਦੂਤਘਰ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਥੇ ਨਾਗਰਿਕਾਂ ਵਿਚ ਦਹਿਸ਼ਤ ਹੈ ਅਤੇ ਲੋਕ ਹਿਜਰਤ ਕਰ ਰਹੇ ਹਨ। ਨਾਟੋ ਨੇ ਦੋਹਾ ਵਿਚ ਚੱਲ ਰਹੀ ਵਾਰਤਾ ਤੋਂ ਉਮੀਦ ਪ੍ਰਗਟ ਕੀਤੀ ਹੈ। ਇਸ ਦੌਰਾਨ ਤਾਲਿਬਾਨੀ ਪ੍ਰਤੀਨਿਧੀ ਨੇ ਵੀ ਦੋਹਾ ਵਿਚ ਚੱਲ ਰਹੀ ਵਾਰਤਾ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਕੁਝ ਸਾਰਥਕ ਨਤੀਜੇ ਨਿਕਲ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close