International

ਕੋਰੋਨਾ ਦੀ ਜਿੰਮੇਵਾਰੀ ਦੇ ਮਸਲੇ ‘ਤੇ ਸੰਯੁਕਤ ਰਾਸ਼ਟਰ ‘ਚ ਭਿੜੇ ਚੀਨ, ਰੂਸ ਅਤੇ ਅਮਰੀਕਾ

ਦੁਨੀਆ ‘ਚ ਕੋਰੋਨਾ ਮਹਾਮਾਰੀ ਦੀ ਜਿੰਮੇਵਾਰੀ ਦੇ ਮਸਲੇ ‘ਤੇ ਵੀਰਵਾਰ ਨੂੰ ਚੀਨ, ਰੂਸ ਅਤੇ ਅਮਰੀਕਾ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਭਿੜ ਗਏ ਜਦਕਿ ਦੋ ਦਿਨ ਪਹਿਲੇ ਹੀ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਅਜੇ ਵੀ ਕੰਟਰੋਲ ਨਾ ਹੋ ਰਹੇ ਕੋਰੋਨਾ ਵਾਇਰਸ ਨਾਲ ਨਿਪਟਣ ਵਿਚ ਅੰਤਰਰਾਸ਼ਟਰੀ ਸਹਿਯੋਗ ਦੀ ਘਾਟ ‘ਤੇ ਚਿੰਤਾ ਪ੍ਰਗਟ ਕੀਤੀ ਸੀ।
‘ਕੋਵਿਡ-19 ਦੇ ਬਾਅਦ ਵਿਸ਼ਵ ਪ੍ਰਸ਼ਾਸਨ’ ‘ਤੇ ਵਰਚੂਅਲ ਬੈਠਕ ਦੀ ਸਮਾਪਤੀ ‘ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਭ ਤੋਂ ਪਹਿਲੇ ਬੋਲਦੇ ਹੋਏ ਕਿਹਾ ਕਿ ਅਜਿਹੇ ਚੁਣੌਤੀਪੂਰਣ ਸਮੇਂ ਵਿਚ ਮਨੁੱਖ ਜਾਤੀ ਦੇ ਭਵਿੱਖ ਨੂੰ ਤਰਜੀਹ ਦੇਣ ਦੀ ਜਿੰਮੇਵਾਰੀ ਵੱਡੇ ਦੇਸ਼ਾਂ ‘ਤੇ ਜ਼ਿਆਦਾ ਹੈ, ਠੰਡੀ ਜੰਗ ਦੀ ਮਾਨਸਿਕਤਾ ਅਤੇ ਵਿਚਾਰਕ ਮੱਤਭੇਦਾਂ ਨੂੰ ਛੱਡੀਏ ਅਤੇ ਕਠਿਨਾਈਆਂ ਤੋਂ ਉਭਰਨ ਲਈ ਭਾਈਵਾਲੀ ਦੀ ਭਾਵਨਾ ਨਾਲ ਅੱਗੇ ਆਈਏ। ਰੂਸ, ਸੀਰੀਆ ਅਤੇ ਹੋਰ ਦੇਸ਼ਾਂ ‘ਤੇ ਇਕਤਰਫ਼ਾ ਪਾਬੰਦੀਆਂ ਲਗਾਉਣ ਲਈ ਅਮਰੀਕਾ ਅਤੇ ਯੂਰਪੀ ਸੰਘ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਨੂੰ ਮਾਨਤਾ ਦੇਣ ਅਤੇ ਪਵਿੱਤਰਤਾ ਦੀ ਰੱਖਿਆ ਕਰਨ ਲਈ ਇਕਤਰਫ਼ਾ ਪਾਬੰਦੀਆਂ ਦਾ ਵਿਰੋਧ ਕਰਨ ਦੀ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close