National
ਸੋਨੀਆ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡੇਗੀ; ਕੱਲ੍ਹ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਨਵੇਂ ਪ੍ਰਧਾਨ ਬਾਰੇ ਹੋਵੇਗਾ ਫੈਸਲਾ
ਭਾਰਤ ‘ਚ ਸੋਨੀਆ ਗਾਂਧੀ ਦਾ ਕਾਂਗਰਸ ਦੇ ਅੰਤਰਿਮ ਪ੍ਰਧਾਨ ਵਜੋਂ ਕਾਰਜਕਾਲ 10 ਅਗਸਤ ਨੂੰ ਖਤਮ ਹੋਇਆ ਸੀ। ਹੁਣ ਕੁਝ ਰਿਪੋਰਟਾਂ ਪਾਰਟੀ ਸੂਤਰਾਂ ਵਲੋਂ ਮਿਲ ਰਹੀਆਂ ਹਨ ਕਿ ਸੋਨੀਆ ਗਾਂਧੀ ਪ੍ਰਧਾਨਗੀ ਦਾ ਅਹੁਦਾ ਛੱਡ ਦੇਵੇਗੀ। ਉਹ ਹੁਣ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੀ। ਕੱਲ੍ਹ, ਸੋਮਵਾਰ ਨੂੰ, ਕਾਂਗਰਸ ਵਰਕਿੰਗ ਕਮੇਟੀ ਦੀ ਇਕ ਮਹੱਤਵਪੂਰਣ ਬੈਠਕ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਨਵੇਂ ਪਾਰਟੀ ਪ੍ਰਧਾਨ ਬਾਰੇ ਅਹਿਮ ਫੈਸਲਾ ਲਿਆ ਜਾਵੇਗਾ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ।