International

ਫੇਸਬੁੱਕ ਨੂੰ ਡਾਟਾ ਮਾਮਲੇ ‘ਚ ਹੋ ਸਕਦਾ ਹੈ 500 ਬਿਲੀਅਨ ਡਾਲਰ ਤੱਕ ਦਾ ਜੁਰਮਾਨਾ

ਅਮਰੀਕਾ ਵਿਚ, ਫੇਸਬੁੱਕ ‘ਤੇ ਉਪਭੋਗਤਾਵਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦਾ ਬਾਇਓਮੈਟ੍ਰਿਕ ਡੇਟਾ ਇਕੱਠਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਜੇ ਇਸ ਮਾਮਲੇ ਵਿਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ 500 ਬਿਲੀਅਨ ਡਾਲਰ (ਤਕਰੀਬਨ 37 ਲੱਖ ਕਰੋੜ ਰੁਪਏ) ਤੱਕ ਦੇ ਵੱਡੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁਕੱਦਮੇ ‘ਚ ਫੇਸਬੁੱਕ ਦੀ ਸਹਾਇਕ ਕੰਪਨੀ ਇੰਸਟਾਗ੍ਰਾਮ ਉੱਤੇ ਉਪਭੋਗਤਾਵਾਂ ਤੋਂ ਡੇਟਾ ਇਕੱਤਰ ਕਰਨ ਦਾ ਦੋਸ਼ ਲਾਇਆ ਹੈ। ਇਸ ਕੰਪਨੀ ਨੇ 100 ਮਿਲੀਅਨ ਲੋਕਾਂ ਦਾ ਡਾਟਾ ਇਕੱਤਰ ਕੀਤਾ ਅਤੇ ਇਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ। ਹਾਲਾਂਕਿ ਫੇਸਬੁੱਕ ਨੇ ਇਸ ਮੁਕੱਦਮੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close