Canada

ਫੈਡਰਲ ਸਰਕਾਰ ਵਲੋਂ ਅਪਾਹਜ ਕੈਨੇਡੀਅਨਾਂ ਨੂੰ 600 ਡਾਲਰ ਵਿੱਤੀ ਸਹਾਇਤਾ ਦੇਣ ਦਾ ਐਲਾਨ

ਕੈਲਗਰੀ : ਫੈਡਰਲ ਸਰਕਾਰ ਵਲੋਂ ਅਪਾਹਜ ਕੈਨੇਡੀਅਨਾਂ ਨੂੰ ਮਹਾਂਮਾਰੀ ਦੇ ਵਿੱਤੀ ਦਬਾਅ ‘ਚੋਂ ਕੱਢ ਲਈ ਆਰਥਿਕ ਮਦਦ ਕਰਨ ਦਾ ਅੱਜ ਐਲਾਨ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 1 ਜੂਨ ਤੱਕ ਜਿਹੜੇ ਕੈਨੇਡੀਅਨ ਅਪਾਹਜਾਂ ਕੋਲ ਟੈਕਸ ਕ੍ਰੇਡਿਟ ਲਈ ਯੋਗ ਪ੍ਰਮਾਣ ਪੱਤਰ ਹੋਣਗੇ ਉਨ੍ਹਾਂ ਨੂੰ 600 ਡਾਲਰ ਦੀ ਆਰਥਿਕ ਸਹਾਇਤਾ ਸਰਕਾਰ ਵਲੋਂ ਪ੍ਰਾਪਤ ਹੋਵੇਗੀ। ਇਸ ਦੇ ਨਾਲ ਹੀ ਜਿਹੜੇ ਓਲਡ ਏਜ਼ ਸਿਕਉਰਿਟੀ (ਓਏਸੀ) ਪੈਨਸ਼ਨ ਲਈ ਯੋਗ ਹੋਣਗੇ ਉਨ੍ਹਾਂ ਨੂੰ 300 ਡਾਲਰ ਮਿਲਗੇ। ਫੈਡਰਲ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਇਸ ਪ੍ਰੋਰਾਗਮ ਦੇ ਯੋਗ ਹੋਣਗੇ ਉਨ੍ਹਾਂ ਨੂੰ ਇਹ ਵਨ-ਟਾਈਮ ਪੇਮੇਂਟ ਆਪਣੇ ਆਪ ਪ੍ਰਾਪਤ ਹੋ ਜਾਵੇਗੀ, ਮਤਲਬ ਕਿ ਉਨ੍ਹਾਂ ਨੂੰ ਇਸ ਪ੍ਰੋਰਾਗਮ ਲਈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

Show More

Related Articles

Leave a Reply

Your email address will not be published. Required fields are marked *

Close