International

ਇਸ ਦੇਸ਼ ‘ਚ ਵਿਕਣੀ ਸ਼ੁਰੂ ਹੋਈ ਕੋਰੋਨਾਵਾਇਰਸ ਦੀ ਦਵਾਈ

ਬੰਗਲਾਦੇਸ਼ ਦੀ ਬੈਕਸਿਮਕੋ ਫਾਰਮਾਸੂਟੀਕਲਜ਼ ਲਿਮਟਿਡ ਨੇ ਕਿਹਾ ਕਿ ਉਹ ਦੁਨੀਆ ਦੀ ਪਹਿਲੀ ਕੰਪਨੀ ਬਣ ਗਈ ਹੈ ਜਿਸ ਨੇ ਵਿਕਾਸਸ਼ੀਲ ਦੇਸ਼ਾਂ ‘ਚ ਖ਼ਤਰਨਾਕ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਇਲਾਜ ਲਈ ਗਿਲੀਡ ਸਾਇੰਸਿੰਜ਼ ਇੰਕ ਦੀ ਐਂਟੀਵਾਇਰਲ ਦਵਾਈ ਦੇ ਜੈਨਰਿਕ ਵਰਜ਼ਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਢਾਕਾ ਸਥਿਤ ਬੈਕਸਿਮਕੋ ਦੇ ਕਈ ਨਿਵੇਸ਼ਕਾਂ ‘ਚ ਨਾਰਜ ਬੈਂਕ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਉਹ ਰੈਮਡਿਸੀਵਰ ਲਗਪਗ 71 ਡਾਲਰ ‘ਚ ਨਿੱਜੀ ਕਲੀਨਿਕਾਂ ਲਈ ਇਕ ਸ਼ੀਸ਼ੀ ਵੇਚੇਗਾ ਤੇ ਸਰਕਾਰੀ ਹਸਪਤਾਲਾਂ ਨੂੰ ਇਹ ਦਵਾਈ ਮੁਫ਼ਤ ਦੇਵੇਗਾ।

ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (Rabbur Reza) ਰਾਬੁਰ ਰੇਜ਼ਾ ਨੇ ਇਕ ਇੰਟਰਵਿਊ ‘ਚ ਕਿਹਾ ਕਿ ਇਕ ਗੰਭੀਰ ਰੂਪ ‘ਚ ਬਿਮਾਰ COVID-19 ਰੋਗੀ ਨੂੰ ਘੱਟੋ-ਘੱਟ 6 ਸ਼ੀਸ਼ੀਆਂ ਦੀ ਜ਼ਰੂਰਤ ਪਵੇਗੀ। ਵਿਸ਼ਵ ਵਪਾਰ ਸੰਗਠਨ ਦੀਆਂ ਵਿਵਸਥਾਵਾਂ ਤਹਿਤ ਬੰਗਲਾਦੇਸ਼ ਪੇਟੈਂਟ ਦਵਾਈਆਂ ਦੇ ਆਮ ਸੰਸਕਰਨ ਦਾ ਉਤਪਾਦਨ ਕਰ ਸਕਦਾ ਹੈ ਜੋ ਘੱਟ ਵਿਕਸਤ ਦੇਸ਼ਾਂ ਨੂੰ ਲਾਇਸੈਂਸ ਪ੍ਰਾਪਤ ਕਰਨ ‘ਚ ਛੋਟ ਪ੍ਰਦਾਨ ਕਰਦੇ ਹਨ।

COVID-19 ਰੋਗੀਆਂ ‘ਚ ਐਮਰਜੈਂਸੀ ਵਰਤੋਂ ਲਈ ਰੈਮਡਿਸੀਵਰ ਨੂੰ ਅਮਰੀਕੀ ਦਵਾਈ ਰੈਗੂਲੇਟਰੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜੋ ਸ਼ੁਰੂਆਤੀ ਰੋਗਜਨਕ ਡੇਟਾ ਵੱਲੋਂ ਹਮਾਇਤੀ ਪਹਿਲੀ ਦਵਾਈ ਬਣ ਗਈ ਸੀ ਜਿਸ ਨੂੰ ਕੋਰੋਨਾ ਦੇ ਸੰਕ੍ਰਮਣ ਨਾਲ ਲੜਨ ਲਈ ਮੁਹੱਈਆ ਕਰਵਾਇਆ ਗਿਆ ਸੀ। ਰੇਜ਼ਾ ਨੇ ਕਿਹਾ ਕਿ ਸਾਨੂੰ ਹੋਰਨਾਂ ਦੇਸ਼ਾਂ ਤੋਂ ਵੀ ਸਵਾਲ ਮਿਲ ਰਹੇ ਹਨ।

ਰਵਾਇਤੀ ਵੰਡ ਚੈਨਲਾਂ ਜ਼ਰੀਏ ਦਵਾਈ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਜੇਕਰ ਕੁਝ ਸਰਕਾਰਾਂ ਨੂੰ ਸਾਡੀ ਦਵਾਈ ਦੀ ਜ਼ਰੂਰਤ ਹੈ ਤਾਂ ਅਸੀਂ ਇਸ ਦੀ ਬਰਾਮਦ ਕਰਾਂਗੇ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਿਕ, ਬੰਗਲਾਦੇਸ਼ ਵਿਚ ਬੁੱਧਵਾਰ ਤਕ 26,000 ਤੋਂ ਜ਼ਿਆਦਾ ਕੋਰਨਾਂ ਨਾਲ ਸੰਕ੍ਰਮਿਤ ਮਰੀਜ਼ ਸਨ ਜਦਕਿ ਇਸ ਮਹਾਮਾਰੀ ਦੀ ਵਜ੍ਹਾ ਨਾਲ 386 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਰੇਜ਼ਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਹਮਾਇਤੀ ਮੈਡੀਸਿਨਜ਼ ਪੇਟੈਂਟ ਪੂਲ ਗਿਲੀਅਡ ਲਈ ਹਿੱਸੇਦਾਰ ਲੱਭਣ ਦੀ ਤਲਾਸ਼ ਕਰ ਰਿਹਾ ਹੈ, ਉਸ ਨੇ ਬੈਕਸਿਮਕੋ ਤੋਂ ਪੁੱਛਿਆ ਕਿ ਕੀ ਉਹ ਰੈਮਡੀਸਿਵਰ ਲਈ ਸਵੈ-ਇੱਛਾ ਨਾਲ ਲਾਇਸੈਂਸ ਲੈਣ ‘ਚ ਰੁਚੀ ਰੱਖਦਾ ਹੈ। ਬੈਕਸਿਮਕੋ ਨੂੰ ਜਵਾਬ ਸੁਣਨ ਦਾ ਇੰਤਜ਼ਾਰ ਹੈ।

Show More

Related Articles

Leave a Reply

Your email address will not be published. Required fields are marked *

Close