International

ਬ੍ਰਿਟੇਨ ‘ਚ 1 ਜੂਨ ਤੱਕ ਜਾਰੀ ਰਹੇਗਾ ਲਾਕਡਾਊਨ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਨੂੰ ਆਸ ਪਾਸ ਦੇ ਪਾਰਕਾਂ ਤੇ ਘਰ ਦੇ ਬਾਹਰ ਆਪਣੇ ਪਰਿਵਾਰਾਂ ਨਾਲ ਕਸਰਤ ਕਰਨ, ਖੇਡਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਛੋਟ ਦਿੱਤੀ ਹੈ ਹਾਲਾਂਕਿ, ਇਸ ਦੌਰਾਨ ਹਰੇਕ ਲਈ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਜੌਨਸਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇ ਮਾਮਲੇ ਵਧਦੇ ਹਨ ਤਾਂ ਪਾਬੰਦੀਆਂ ਮੁੜ ਵਧਾਈਆਂ ਜਾ ਸਕਦੀਆਂ ਹਨ। ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੌਕਡਾਊਨ ਨੂੰ 1 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਬੋਰਿਸ ਨੇ ਐਤਵਾਰ ਨੂੰ ਕਿਹਾ ਕਿ ਇਸ ਹਫਤੇ ਲੌਕਡਾਊਨ ਨਹੀਂ ਖੋਲੑਿਆ ਜਾ ਸਕਦਾ। ਉਨ੍ਹਾਂ ਨੇ ਰਾਸ਼ਟਰ ਨੂੰ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਕੁਝ ਪ੍ਰਾਇਮਰੀ ਸਕੂਲ ਤੇ ਦੁਕਾਨਾਂ 1 ਜੂਨ ਤੋਂ ਖੁੱਲ੍ਹ ਸਕਣਗੀਆਂ। ਉਨ੍ਹਾਂ ਅੱਗੇ ਇਹ ਵੀ ਕਿਹਾ ਹੈ ਕਿ 1 ਜੁਲਾਈ ਤੋਂ ਕੁਝ ਜਨਤਕ ਥਾਂਵਾਂ ਫੇਰ ਖੁੱਲ੍ਹ ਸਕਦੀਆਂ ਹਨ। ਹਾਲਾਂਕਿ, ਮਾਸਕ ਪਾਉਣਾ ਲਾਜ਼ਮੀ ਹੋਏਗਾ।
ਜੌਨਸਨ ਨੇ ਕਿਹਾ ਕਿ ਸਰਕਾਰ ਦਾ ਦਬਾਅ ਹੈ ਕਿ ਉਹ ਲੌਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਲਿਆਉਣ। ਯੂਕੇ ‘ਚ ਹੀ ਕੋਰੋਨਾ ਕਾਰਨ 32 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਬੱਿਟੇਨ ਹੁਣ ਮੌਤ ਦੇ ਮਾਮਲੇ ਵਿੱਚ ਸਿਰਫ ਅਮਰੀਕਾ ਨਾਲੋਂ ਪਿੱਛੇ ਹੈ ਤੇ ਯੂਰਪ ਵਿਚ ਸਭ ਤੋਂ ਅੱਗੇ ਹੈ। ਇਸ ਨੂੰ ਲੈ ਕੇ ਬੋਰਿਸ ਜੌਨਸਨ ਨੇ ਕਿਹਾ ਕਿ ਲੋਕਾਂ ਨੇ ਲੌਕਡਾਊਨ ਵਿੱਚ ਜੋ ਬਚਾਇਆ ਹੈ, ਉਸ ਨੂੰ ਬਰਬਾਦ ਕਰਨਾ ਇੱਕ ਪਾਗਲਪਨ ਹੋਵੇਗਾ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਦ ਵੱਲੋਂ ਸੋਮਵਾਰ ਨੂੰ ਇੱਕ ਵਧੀਆ ਯੋਜਨਾ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ। ਜੌਨਸਨ ਨੇ ਕਿਹਾ, ‘ਬੱਿਟੇਨ ਪੂਰਾ ਸਮਾਂ ਚੌਥੇ ਨੰਬਰ ‘ਤੇ ਰਿਹਾ ਹੈ। ਸਾਵਧਾਨੀ ਨਾਲ ਕਾਰਵਾਈ ਕਰਨ ਤੋਂ ਬਾਅਦ, ਅਸੀਂ ਤਿੰਨ ਦੇ ਪੱਧਰ ‘ਤੇ ਪਹੁੰਚ ਸਕਦੇ ਹਾਂ।’

Show More

Related Articles

Leave a Reply

Your email address will not be published. Required fields are marked *

Close