International

ਅਮਰੀਕਾ ‘ਚ 10 ਦਿਨਾਂ ਵਿਚ ਮੌਤਾਂ ਦੀ ਗਿਣਤੀ ਦੁੱਗਣੀ ਹੋਈ

ਸ਼ੁੱਕਰਵਾਰ ਨੂੰ ਅਮਰੀਕਾ ‘ਚ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ 919 ਤੱਕ ਪਹੁੰਚ ਗਈ। 12 ਅਪ੍ਰੈਲ ਨੂੰ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਸਿਰਫ਼ 25 ਹਜ਼ਾਰ ਸੀ। 24 ਅਪ੍ਰੈਲ ਨੂੰ ਇਹ ਵਧ ਕੇ 50 ਹਜ਼ਾਰ 952 ਹੋ ਗਈ ਜਿਸਦਾ ਅਰਥ ਹੈ ਕਿ ਦੁਗਣੇ ਤੋਂ ਵੀ ਵੱਧ। ਨਿਊਜ਼ ਏਜੰਸੀਆਂ ਦੇ ਅਨੁਸਾਰ, ਇੱਥੇ ਇੱਕ ਮਹੀਨੇ ਵਿੱਚ ਔਸਤਨ ਹਰ ਦਿਬ ਦੋ ਹਜ਼ਾਰ ਲੋਕਾਂ ਦੀ ਮੌਤ ਹੁੰਦੀ ਰਹੀ ਹੈ। ਰਿਪੋਰਟ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵੀ ਹੋਰ ਵੱਧ ਹੋ ਸਕਦੀ ਹੈ। ਕਾਰਨ ਇਹ ਹੈ ਕਿ ਬਹੁਤੇ ਰਾਜਾਂ ਨੇ ਸਿਰਫ ਨਰਸਿੰਗ ਹੋਮਜ਼ ਅਤੇ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਜਾਰੀ ਕੀਤੇ ਹਨ। ਇਕੱਲੇ ਨਿਊਯਾਰਕ ਵਿਚ ਹੀ 40 ਪ੍ਰਤੀਸ਼ਤ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਨਿਊਜਰਸੀ, ਮਿਸ਼ੀਗਨ ਅਤੇ ਮੈਸੇਚਿਉਸੇਟਸ ਹਨ। ਜ਼ਿਕਰਯੋਗ ਹੈ ਕਿ ਕੋਰੀਆ ਯੁੱਧ 1950 ਤੋਂ 1953 ਤੱਕ ਚੱਲਿਆ ਸੀ ਇਸ ਵਿਚ 36 ਹਜ਼ਾਰ 516 ਅਮਰੀਕੀ ਮਾਰੇ ਗਏ ਸਨ ਅਤੇ ਉਸ ਦੇ ਮੁਕਾਬਲੇ ਇਹ ਮੌਤਾਂ ਦੀ ਇਹ ਦਰ ਕਿਤੇ ਜ਼ਿਆਦਾ ਹੈ।

Show More

Related Articles

Leave a Reply

Your email address will not be published. Required fields are marked *

Close