International

ਕੋਰੋਨਾਵਾਇਰਸ ਨਾਲ ਸਾਫ਼ ਹੋਇਆ ਯੂਰਪ ਦਾ ਵਾਤਾਵਰਨ : ਅਧਿਐਨ

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਯੂਰਪ ‘ਚ ਹੁਣ ਤੱਕ 10 ਲੱਖ ਤੋਂ ਵੱਧ ਲੋਕ ਪੀੜ੍ਹਤ ਹੋ ਚੁੱਕੇ ਹਨ ਅਤੇ 95 ਹਜ਼ਾਰ ਤੋਂ ਵੱਧ ਦੀ ਮੌਤ ਹੋ ਗਈ ਹੈ। ਸੰਕਟ ਦੇ ਇਸ ਸਮੇਂ ਵਿੱਚ, ਨੀਦਰਲੈਂਡਸ ਮੌਸਮ ਵਿਗਿਆਨ ਐਸੋਸੀਏਸ਼ਨ (ਕੇਐਨਐਮਆਈ) ਨੇ ਸਪੇਨ, ਇਟਲੀ ਅਤੇ ਫਰਾਂਸ, ਯੂਰਪ ਦੇ ਤਿੰਨ ਵੱਡੇ ਦੇਸ਼ਾਂ ਦੇ ਵਾਤਾਵਰਣ ਦੀ ਇੱਕ ਸੈਟੇਲਾਈਟ ਤਸਵੀਰ ਜਾਰੀ ਕੀਤੀ ਹੈ, ਜਿਸ ਦੇ ਅਨੁਸਾਰ, 2019 ਦੇ ਮੁਕਾਬਲੇ ਇੱਥੇ ਦੇ ਵਾਤਾਵਰਣ, ਹਵਾ ਪ੍ਰਦੂਸ਼ਣ 45% ਘਟਿਆ ਹੈ। ਅਧਿਐਨ ਦੇ ਅਨੁਸਾਰ, ਵਾਯੂਮੰਡਲ ਵਿੱਚ ਨਾਈਟ੍ਰੋਜਨ ਡਾਈਆਕਸਾਈਡ ਦਾ ਪੱਧਰ ਵੀ 54% ਘਟਿਆ ਹੈ।
ਡੱਚ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਯੂਰਪੀਅਨ ਪੁਲਾੜ ਏਜੰਸੀ ਦੇ ਕੋਪਰਨਿਕਸ ਟ੍ਰੋਪੋਮੀ ਯੰਤਰ ਨਾਲ ਮਾਰਚ-ਅਪ੍ਰੈਲ, 2020 ਦੇ ਸਾਲ 2019 ਦੇ ਮਾਰਚ-ਅਪ੍ਰੈਲ ਦਾ ਤੁਲਨਾਤਮਕ ਅਧਿਐਨ ਕੀਤਾ। ਇਸ ਅਧਿਐਨ ‘ਚ ਇਹ ਪਾਇਆ ਗਿਆ ਕਿ ਤਿੰਨਾਂ ਦੇਸ਼ਾਂ ਦਾ ਵਾਤਾਵਰਨ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਸਾਫ਼ ਹੋ ਚੁੱਕਾ ਹੈ। ਇਹ ਤਸਵੀਰਾਂ ਇਹ ਵੀ ਦਰਸਾਉਂਦੀਆਂ ਹਨ ਕਿ 2019 ਵਿਚ ਇਨ੍ਹਾਂ ਦੇਸ਼ਾਂ ਦੇ ਵਾਤਾਵਰਣ ਵਿਚ ਪ੍ਰਦੂਸ਼ਣ ਦਾ ਪੱਧਰ ਕਿੰਨਾ ਉੱਚਾ ਸੀ।

Show More

Related Articles

Leave a Reply

Your email address will not be published. Required fields are marked *

Close