International

ਬ੍ਰਿਟੇਨ ਨੇ ਲਾਕਡਾਊਨ 7 ਮਈ ਵਧਾਇਆ

ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਲਾਕਡਾਊਨ 7 ਮਈ ਤੱਕ ਵਧਾ ਦਿੱਤਾ ਹੈ। ਬ੍ਰਿਟੇਨ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ‘ਚ ਹੋਰ 861 ਦਾ ਵਾਧਾ ਹੋਇਆ ਤੇ ਇਹ ਵਧ ਕੇ 13,729 ਹੋ ਗਈ। ਹਾਲਾਤ ਹਾਲੇ ਕਾਬੂ ਹੇਠ ਨਹੀਂ ਹਨ ਤੇ ਮੌਤ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਏਧਰ, ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਪਾਰ ਪਹੁੰਚ ਗਈ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕੋਰੋਨਾ ਵਾਇਰਸ ਸੰਕ੍ਰਮਿਤ ਹੋਣ ਤੋਂ ਬਾਅਦ ਉਨ੍ਹਾਂ ਦਾ ਕਾਰਜਭਾਰ ਦੇਖ ਰਹੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕੈਬਨਿਟ ਦਫ਼ਤਰ ਬ੍ਰੀਫਿੰਗ ਰੂਮਜ਼ ਦੀ ਇਕ ਮਹੱਤਵਪੂਰਨ ਬੈਠਕ ਦੀ ਪ੍ਰਧਾਨਗੀ ਕੀਤੀ ਤੇ ਉਸ ਤੋਂ ਬਾਅਦ ਲਾਕਡਾਊਨ ਵਧਾਉਣ ਦੇ ਕੈਬਨਿਟ ਦੇ ਫ਼ੈਸਲੇ ਦਾ ਐਲਾਨ ਕੀਤਾ। ਰਾਬ ਨੇ ਕਿਹਾ, ‘ਅਜਿਹੇ ਸੰਕੇਤ ਹਨ ਕਿ ਸਾਡੇ ਉਪਾਅ ਕੋਰੋਨਾ ਵਾਇਰਸ ਦਾ ਪਸਾਰਾ ਰੋਕਣ ‘ਚ ਸਫ਼ਲ ਰਹੇ ਹਨ। ਇਕ-ਦੂਸਰੇ ਤੋਂ ਦੂਰੀ ਬਣਾਈ ਰੱਖਣ ਦੇ ਸਾਡੇ ਉਪਰਾਲਿਆਂ ‘ਚੋਂ ਕਿਸੇ ਵੀ ਬਦਲਾਅ ਨਾਲ ਇਸ ਵਾਇਰਸ ਦੇ ਪਸਾਰੇ ‘ਚ ਵਾਧੇ ਦਾ ਜੋਖ਼ਮ ਹੋਵੇਗਾ।’

Show More

Related Articles

Leave a Reply

Your email address will not be published. Required fields are marked *

Close