Canada

ਵਿਸ਼ਵ ਸਿਹਤ ਸੰਗਠਨ ਨੂੰ ਰੋਕੀ ਗਈ ਫੰਡਿੰਗ ਦੀ ਕੈਨੇਡਾ ਵਲੋਂ ਨਿਖੇਧੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੂੰ ਦਿੱਤੀ ਜਾਣ ਵਾਲੀ ਫੰਡਿੰਗ ‘ਤੇ ਰੋਕ ਲਗਾਏ ਜਾਣ ਦੇ ਫੈਸਲੇ ਦੀ ਕੈਨੇਡੀਅਨ ਸਰਕਾਰ ਦੇ ਮੰਤਰੀ ਨੇ ਨਿਖੇਧੀ ਕੀਤੀ ਹੈ।
ਟਰੰਪ ਦੇ ਇਸ ਫੈਸਲੇ ਸਬੰਧੀ ਕੈਨੇਡਾ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਦਾ ਕਹਿਣਾ ਹੈ ਅਮਰੀਕਾ ਦਾ ਇਹ ਕਦਮ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਾਇੰਸ ਤੇ ਸਹੀ ਡਾਟਾ ਹਾਸਲ ਕਰਨ ਦੀ ਸੱਭ ਤੋਂ ਵੱਧ ਲੋੜ ਹੈ। ਇਸ ਲਈ ਸਾਂਝੀ ਪਹੁੰਚ ਅਪਣਾਈ ਜਾਣਾ ਸਮੇਂ ਦੀ ਮੰਗ ਹੈ। ਇਸ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਡਬਲਿਊਐਚਓ ਵਰਗੀਆਂ ਹੋਰਨਾਂ ਆਰਗੇਨਾਈਜ਼ੇਸ਼ਨਜ਼ ਨਾਲ ਰਲ ਕੇ ਚੱਲਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਵੱਖ ਵੱਖ ਦੇਸ਼ਾਂ ਵੱਲੋਂ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਅਮਰੀਕਾ ਵੱਲੋਂ ਇਸ ਲਈ ਸਾਲਾਨਾ 400-500 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਬਲਿਊਐਚਓ ਲਈ ਸੱਭ ਤੋਂ ਵੱਧ ਫੰਡ ਅਮਰੀਕਾ ਹੀ ਦਿੰਦਾ ਹੈ ਜੋ ਕਿ ਏਜੰਸੀ ਦੇ 10 ਫੀ ਸਦੀ ਬਜਟ ਤੋਂ ਵੱਧ ਹੁੰਦੇ ਹਨ। ਗੋਲਡ ਨੇ ਆਖਿਆ ਕਿ ਹੁਣ ਮੈਂਬਰ ਮੁਲਕਾਂ ਨੂੰ ਇਹ ਵੀ ਸੋਚਣਾ ਹੋਵੇਗਾ ਕਿ ਡਬਲਿਊਐਚਓ ਨੂੰ ਫੰਡਾਂ ਦੀ ਹੋਣ ਵਾਲੀ ਇਸ ਕਮੀ ਨੂੰ ਕਿਵੇਂ ਦੂਰ ਕੀਤਾ ਜਾਵੇ।

Show More

Related Articles

Leave a Reply

Your email address will not be published. Required fields are marked *

Close