International

ਆਇਰਲੈਂਡ ਦੇ ਪ੍ਰਧਾਨ ਮੰਤਰੀ ਕਰਨਗੇ ਕੋਰੋਨਾਵਾਇਰਸ ਮਰੀਜ਼ਾਂ ਦੀ ਦੇਖਰੇਖ

ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਡਕਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਹੁਣ ਉਹ ਡਾਕਟਰ ਦੇ ਰੂਪ ਵਿੱਚ ਵੀ ਆਪਣੀਆਂ ਸੇਵਾਵਾਂ ਦੇਣਗੇ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਨਾਲ ਪੇਸ਼ੇ ਵਜੋਂ ਡਾਕਟਰ ਵੀ ਹਨ। ਜ਼ਿਕਰਯੋਗ ਹੈ ਕਿ ਆਇਰਲੈਂਡ ਵਿੱਚ ਕੋਵਿਡ-19 ਨਾਲ ਹੁਣ ਤੱਕ 158 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4,994 ਮਾਮਲੇ ਸਾਹਮਣੇ ਆਏ ਹਨ। ਆਇਰਲੈਂਡ ਦੇ ਪ੍ਰਧਾਨ ਮੰਤਰੀ ਵਰਡਕਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਡਾਕਟਰ ਦੇ ਰੂਪ ਵਿੱਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਸਾਲ 2013 ਵਿੱਚ ਮੈਡੀਕਲ ਕਿੱਤਾ ਛੱਡ ਦਿੱਤਾ ਸੀ । ਜਿਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ । ਇੱਕ ਅਖਬਾਰ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਬਾਅਦ ਪੀ.ਐੱਮ. ਨੇ ਦੁਬਾਰਾ ਮੈਡੀਕਲ ਰਜਿਸਟ੍ਰੇਸ਼ਨ ਕਰਵਾਈ ਹੈ । ਪੀ.ਐੱਮ. ਆਪਣੀ ਯੋਗਤਾ ਦੇ ਮੁਤਾਬਕ ਹਫਤੇ ਵਿੱਚ ਕੁਝ ਸ਼ਿਫਟਾਂ ਕਰਨਗੇ । ਇਸ ਤੋਂ ਇਲਾਵਾ ਉਹ ਡਾਕਟਰਾਂ ਵੱਲੋਂ ਫੋਨ ‘ਤੇ ਦਿੱਤੀ ਜਾਣ ਵਾਲੀ ਸਰਵਿਸ ਵਿੱਚ ਹਿੱਸਾ ਲੈ ਸਕਦੇ ਹਨ ।

Show More

Related Articles

Leave a Reply

Your email address will not be published. Required fields are marked *

Close