International

ਟੈਕਸਾਸ ਯੂਨੀਵਰਸਿਟੀ ਨੇ ਤਿਆਰ ਕੀਤਾ 300 ਡਾਲਰ ਦਾ ਵੈਂਟੀਲੇਟਰ

ਅਮਰੀਕਾ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਟੈਕਸਾਸ ਯੂਨੀਵਰਸਿਟੀ ਨੇ ਇਕ ਸਵੈਚਾਲਿਤ, ਹੱਥ ਵਿਚ ਫੜਿਆ ਜਾ ਸਕਣ ਵਾਲਾ ਵੈਂਟੀਲੇਟਰ ਵਿਕਸਿਤ ਕੀਤਾ ਹੈ। ਪ੍ਰੰਪਰਿਕ ਵੈਂਟੀਲੇਟਰ ਦੇ ਮੁਕਾਬਲੇ ਇਸ ਦੀ ਕੀਮਤ ਵੀ ਬਹੁਤ ਘੱਟ ਹੈ। ਕੋਰੋਨਾ ਨਾਲ ਦੁਨੀਆ ਭਰ ‘ਚ ਹੁਣ ਤਕ 37,550 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ ‘ਚ ਇਸ ਬਿਮਾਰੀ ਦਾ ਭਿਆਨਕ ਕਹਿਰ ਹੋਣ ਕਰ ਕੇ ਹਸਪਤਾਲਾਂ ਵਿਚ ਸਾਧਨਾਂ ਦੀ ਕਿੱਲਤ ਹੋ ਗਈ ਹੈ। ਮਰੀਜ਼ਾਂ ਦੀ ਭਾਰੀ ਗਿਣਤੀ ਦੇ ਅੱਗੇ ਵੈਂਟੀਲੇਟਰ ਵੀ ਬਹੁਤ ਘੱਟ ਪੈ ਰਹੇ ਹਨ। ਮੈਡੀਕਲ ਉਪਕਰਣ ਬਣਾਉਣ ਵਾਲੀ ਫਿਲਿਪਸ ਸਮੇਤ ਕਈ ਕੰਪਨੀਆਂ ਨੇ ਆਪਣੀ ਸਪਲਾਈ ਵਧਾਉਣ ਲਈ ਕਮਰ ਕਸ ਲਈ ਹੈ ਪ੍ਰੰਤੂ ਜਿਸ ਤੇਜ਼ੀ ਨਾਲ ਮਰੀਜ਼ ਵੱਧ ਰਹੇ ਹਨ ਅਤੇ ਇਨ੍ਹਾਂ ਉਪਕਰਣਾਂ ਦੀ ਲੋੜ ਹੈ ਉਨੀ ਜਲਦੀ ਇਹ ਕੰਪਨੀਆਂ ਸਪਲਾਈ ਸ਼ਾਇਦ ਨਹੀਂ ਕਰ ਸਕਣਗੀਆਂ।
ਇਸ ਦੌਰਾਨ ਟੈਕਸਾਸ ਸਥਿਤ ਰਾਈਸ ਯੂਨੀਵਰਸਿਟੀ ਅਤੇ ਕੈਨੇਡਾ ਦੀ ਵਿਸ਼ਵ ਹੈਲਥ ਡਿਜ਼ਾਈਨ ਫਰਮ ਮੀਟ੍ਰਿਕ ਟੈਕਨਾਲੋਜੀਸ ਨੇ ਮਿਲ ਕੇ ਸਵੈਚਾਲਿਤ ਬੈਗ ਵਾਲਵ ਮਾਸਕ ਵੈਂਟੀਲੇਸ਼ਨ ਯੂਨਿਟ ਤਿਆਰ ਕੀਤਾ ਹੈ। ਇਸ ਦੀ ਲਾਗਤ 300 ਡਾਲਰ ਤੋਂ ਵੀ ਘੱਟ ਹੈ। ਇਹ ਮਰੀਜ਼ਾਂ ਦੀ ਇਲਾਜ ਦੇ ਸਮਰੱਥ ਹੈ। ਦੁਨੀਆ ਭਰ ਵਿਚ ਇਸ ਨੂੰ ਆਨਲਾਈਨ ਵਿਕਰੀ ਰਾਹੀਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਦੋਵੇਂ ਸੰਸਥਾਵਾਂ ਯੋਜਨਾ ਤਿਆਰ ਕਰ ਰਹੀਆਂ ਹਨ। ਇਸ ਵੈਂਟੀਲੇਟਰ ਨੂੰ ਵਿਕਸਿਤ ਕਰਨ ਵਾਲੀ ਟੀਮ ਦੇ ਮੈਂਬਰ ਪ੍ਰੋਫੈਸਰ ਵੇਟਰਗ੍ਰੀਨ ਨੇ ਦੱਸਿਆ ਕਿ ਇਹ ਬਿਜਲੀ ਨਾਲ ਚੱਲਣ ਵਾਲਾ ਸਵੈਚਾਲਿਤ ਉਪਕਰਣ ਹੈ। ਇਹ ਉਨ੍ਹਾਂ ਲੋਕਾਂ ਲਈ ਨਹੀਂ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ ਸਗੋਂ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਹੈ।

Show More

Related Articles

Leave a Reply

Your email address will not be published. Required fields are marked *

Close