National

ਭਾਰਤ ‘ਚ 103 ਨਵੇਂ ਮਾਮਲੇ ਮਿਲੇ, ਕੁਲ ਗਿਣਤੀ 500 ਦੇ ਕਰੀਬ ਪਹੁੰਚੀ

ਨਵੀਂ ਦਿੱਲੀ: ਭਾਰਤ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 499 ਹੋ ਗਈ ਹੈ । ਇਸ ਵਾਇਰਸ ਦੇ ਚੱਲਦਿਆਂ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ 103 ਮਰੀਜ਼ ਸਾਹਮਣੇ ਆਏ ਹਨ । ਜਦਕਿ ਇਸ ਵਾਇਰਸ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਾਇਰਸ ਕਾਰਨ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 89 ਲੋਕ ਸੰਕਰਮਿਤ ਹੋਏ ਹਨ । ਮਹਾਂਰਾਸ਼ਟਰ ਤੋਂ ਬਾਅਦ ਕੇਰਲ ਵਿੱਚ 60 ਲੋਕ ਸੰਕਰਮਿਤ ਹੋਏ ਹਨ, ਜਿਸ ਵਿੱਚ ਇੱਕ ਵੀ ਮੌਤ ਨਹੀਂ ਹੋਈ ਹੈ । ਇਸ ਮਾਰੂ ਵਾਇਰਸ ਨੂੰ ਰੋਕਣ ਲਈ 30 ਰਾਜਾਂ ਨੂੰ ਲਾਕ ਡਾਊਨ ਕਰ ਦਿੱਤਾ ਗਿਆ ਹੈ । ਪੰਜਾਬ, ਮਹਾਂਰਾਸ਼ਟਰ ਅਤੇ ਚੰਡੀਗੜ੍ਹ ਵਿੱਚ ਕਰਫਿਊ ਲਗਾਇਆ ਗਿਆ ਹੈ । ਦੱਸ ਦੇਈਏ ਕਿ ਕਰਨਾਟਕ ਵਿੱਚ 33, ਉੱਤਰ ਪ੍ਰਦੇਸ਼ ਵਿੱਚ 30, ਦਿੱਲੀ ਵਿੱਚ 29, ਗੁਜਰਾਤ ਵਿੱਚ 29, ਹਿਮਾਚਲ ਵਿੱਚ 3 ਮਹਾਂਰਾਸ਼ਟਰ ਵਿੱਚ 89, ਪੰਜਾਬ ਵਿਚ 21, ਪੱਛਮੀ ਬੰਗਾਲ ਵਿੱਚ 7 ਲੋਕ ਪੀੜਤ ਹਨ । ਜ਼ਿਕਰਯੋਗ ਹੈ ਕਿ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਜੋ ਵਾਇਰਸ ਨੂੰ ਕੰਟਰੋਲ ਕਰਨ ਲਈ ਲਾਗੂ ਪਾਬੰਦੀਆਂ ਦੀ ਉਲੰਘਣਾ ਕਰਦੇ ਹਨ । ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ 14,500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ।

Show More

Related Articles

Leave a Reply

Your email address will not be published. Required fields are marked *

Close