Canada

ਅਲਬਰਟਾ ‘ਚ 33 ਨਵੇਂ ਕੇਸਾਂ ਤੋਂ ਬਾਅਦ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 259 ਹੋਈ

ਕੈਲਗਰੀ, ਕੈਨੇਡਾ ‘ਚ ਵੀ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾਵਾਇਰਸ ਨਾਲ ਅਲਬਰਟਾ ‘ਚ ਵੀ ਵਧ ਰਹੇ ਪੀੜਤ ਮਰੀਜ਼ਾਂ ਦੀ ਗਿਣਤੀ ਅੱਜ ਹੁਣ ਤੱਕ 259 ਹੋ ਚੁੱਕੀ ਹੈ, ਜਿਸ ‘ਚ 33 ਨਵੇਂ ਮਰੀਜ਼ ਪਾਏ ਗਏ ਹਨ । 18 ਲੋਕ ਹਸਪਤਾਲ ‘ਚ ਦਾਖਲ ਹਨ ਜਿਨ੍ਹਾਂ ‘ਚੋਂ 7 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਵੱਖ-ਵੱਖ ਇਲਾਕਿਆਂ ਦੇ ਸਰਵੇਖਣ ਮੁਤਾਬਕ ਕੈਲਗਰੀ ਵਿਚ 164 ਕੇਸ, ਐਡਮਿੰਟਨ ਜ਼ੋਨ ਵਿਚ 60 ਕੇਸ, ਉੱਤਰੀ ਜ਼ੋਨ ਵਿਚ 18 ਮਾਮਲੇ, ਸੈਂਟਰਲ ਜ਼ੋਨ ‘ਚ 10, ਸਾਊਥ ਜ਼ੋਨ ‘ਚ 7, ਅਤੇ 1 ਕੇਸ ਅਣਜਾਣ ਹਿੱਸੇ ‘ਚੋਂ ਪਾਇਆ ਗਿਆ ਹੈ । ਅਲਬਰਟਾ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਤੁਹਾਨੂੰ ਫੋਨ ਕਰਕੇ ਤੁਹਾਡੇ ਕਰੈਡਿਟ ਕਾਰਡ ਦੀ ਸੂਚਨਾ ਮੰਗਦਾ ਹੈ ਤਾਂ ਤੁਰੰਤ ਐਮਰਜੈਂਸੀ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਤੁਹਾਡੇ ਨਾਲ ਕਿਸੇ ਕਿਸਮ ਦਾ ਧੋਖਾ ਨਾ ਹੋ ਸਕੇ ਅਤੇ ਆ ਰਹੇ ਫੋਨਾਂ ‘ਤੇ ਲਿੰਕ ਓਪਨ ਨਾ ਕੀਤੇ ਜਾਣ, ਨਾ ਹੀ ਕੋਈ ਨਿੱਜੀ ਜਾਣਕਾਰੀ ਦਿੱਤੀ ਜਾਵੇ ।

Show More

Related Articles

Leave a Reply

Your email address will not be published. Required fields are marked *

Close