International

ਭਾਰਤੀ ਮੂਲ ਦੇ ਵੋਟਰਾਂ ਨੂੰ ਲੁਭਾਉਣ ਲਈ ਟਰੰਪ ਬਣਾਉਣਗੇ ਨਵੀਂ ਨੀਤੀ

ਵਾਸ਼ਿੰਗਟਨ : ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਆਪਣੇ ਪੱਖ ਵਿਚ ਲਿਆਉਣ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਭਾਰਤ ਦੌਰੇ ਤੋਂ ਪਰਤਣ ਦੇ ਤੁਰੰਤ ਬਾਅਦ ਟਰੰਪ ਨੇ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਤਿੰਨ ਡਿਜੀਟਲ ਇਸ਼ਤਿਹਾਰ ਲਾਂਚ ਕਰਨ ਦੀ ਯੋਜਨਾ ਬਣਾਈ। ਇਹ ਇਸ਼ਤਿਹਾਰ ਕੱਲ੍ਹ ਮਤਲਬ ਬੁੱਧਵਾਰ ਨੂੰ ਫੇਸਬੁੱਕ, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲਾਂਚ ਕੀਤੇ ਜਾਣਗੇ।
ਅਮਰੀਕਾ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਰੀਪਬਲਕਿਨ ਰਾਸ਼ਟਰਪਤੀ ਦੀ ਚੋਣ ਮੁਹਿੰਮ ਵਿਚ ਭਾਰਤੀ ਮੂਲ ਦੇ ਵੋਟਰਾਂ ਲਈ ਇਕ ਐਡ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਚੋਣਾਂ ਵਿਚ 14 ਲੱਖ ਭਾਰਤੀ ਮੂਲ ਦੇ ਅਮਰੀਕੀ ਨਿਰਣਾਇਕ ਹੋ ਸਕਦੇ ਹਨ। ਸਭ ਤੋਂ ਵੱਡੀ ਅਤੇ ਦਿਲਚਸਪ ਗੱਲ ਇਹ ਹੈ ਕਿ 2016 ਵਿਚ ਹੋਈਆਂ ਚੋਣਾਂ ਵਿਚ 84 ਫੀਸਦੀ ਭਾਰਤੀ ਅਮਰੀਕੀਆਂ ਨੇ ਟਰੰਪ ਵਿਰੁੱਧ ਵੋਟ ਦਿੱਤੀ ਸੀ।
ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਟਰੰਪ ਲਗਾਤਾਰ ਭਾਰਤੀ ਮੂਲ ਦੇ ਲੋਕਾਂ ਵਿਚ ਆਪਣੀ ਪਛਾਣ ਬਣਾ ਰਹੇ ਹਨ। ਉਹ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੇ 22 ਲੋਕਾਂ ਨੂੰ ਸ਼ਾਮਲ ਕਰ ਚੁੱਕੇ ਹਨ। ਇਹ ਕਿਸੇ ਵੀ ਪ੍ਰਵਾਸੀ ਸਮੂਹ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। ਇਸ ਵਿਚ ਨਿੱਕੀ ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ, ਸੀਮਾ ਵਰਮਾ ਨੂੰ ਮੈਡੀਕੇਯਰ ਅਤੇ ਮੈਟੀਕੇਟੇਡ ਸਰਵਿਸ ਦਾ ਪ੍ਰਸ਼ਾਸਕ ਬਣਾਇਆ ਗਿਆ। ਰਾਜ ਸ਼ਾਹ ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਹਨ ਉੱਥੇ ਅਜੀਤ ਪਾਈ ਫੈਡਰਲ ਸੰਚਾਰ ਕਮਿਸ਼ਨ ਦੇ ਚੇਅਰਮੈਨ ਹਨ।

Show More

Related Articles

Leave a Reply

Your email address will not be published. Required fields are marked *

Close