National

ਆਸਾਮ : ਉਲਫਾ (ਆਈ) ਨੇ ਬੰਬ ਧਮਾਕਿਆਂ ਦੀ ਲਈ ਜ਼ਿੰਮੇਵਾਰੀ

ਪਾਬੰਦੀਸ਼ੁਦਾ ਸੰਗਠਨ ਉਲਫਾ (ਇੰਡੀਪੈਂਡੇਂਟ) ਨੇ ਆਸਾਮ ‘ਚ ਗਣਤੰਤਰ ਦਿਵਸ ਸਮਾਗਮ ਤੋਂ ਪਹਿਲਾਂ ਹੋਏ ਚਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਇਸ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਉਲਫਾ (ਆਈ) ਨੇ ਉਸ ਦੇ ਪ੍ਰਚਾਰ ਵਿਭਾਗ ਦੇ ਜੋਏ ਅਸੋਮ ਵੱਲੋਂ ਹਸਤਾਖਰ ਕੀਤੇ ਇਕ ਬਿਆਨ ‘ਚ ਦਾਅਵਾ ਕੀਤਾ ਹੈ ਕਿ ਇਹ ਚਾਰ ਧਮਾਕੇ ਸੰਗਠਨ ਵੱਲੋਂ ਕੀਤੇ ਗਏ ਹਨ।
ਆਸਾਮ ਦੇ ਡਿਬਰੂਗੜ੍ਹ ਅਤੇ ਚਰਾਈਦੇਵ ਜ਼ਿਲ੍ਹਿਆਂ ‘ਚ ਐਤਵਾਰ ਸਵੇਰੇ ਚਾਰ ਸ਼ਕਤੀਸ਼ਾਲੀ ਧਮਾਕੇ ਹੋਏ ਸਨ। ਪੁਲਿਸ ਨੇ ਦੱਸਿਆ ਕਿ ਤਿੰਨ ਧਮਾਕੇ ਡਿਬਰੂਗੜ੍ਹ ਅਤੇ ਇੱਕ ਚਰਾਈਦੇਵ ‘ਚ ਹੋਇਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਧਮਾਕੇ ਸਵੇਰੇ 8.21 ਵਜੇ ਤੋਂ 8.25 ਵਜੇ ਵਿਚਕਾਰ 10 ਮਿੰਟ ਦੇ ਅੰਤਰਾਲ ‘ਤੇ ਹੋਏ।
ਉਨ੍ਹਾਂ ਦੱਸਿਆ ਕਿ ਇਸ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਕਿਉਂਕਿ ਬਹੁਤੇ ਲੋਕ ਗਣਤੰਤਰ ਦਿਵਸ ਦੀਆਂ ਛੁੱਟੀਆਂ ਕਾਰਨ ਘਰਾਂ ‘ਚ ਸਨ। ਪਹਿਲਾ ਧਮਾਕਾ ਚਰਾਈਦੇਵ ਜ਼ਿਲ੍ਹੇ ਦੇ ਸੋਨਾਰੀ ਪੁਲਿਸ ਥਾਣੇ ਅਧੀਨ ਪੈਂਦੇ ਟਿਓਕਘਾਟ ਇਲਾਕੇ ‘ਚ ਇੱਕ ਦੁਕਾਨ ਦੇ ਬਾਹਰ ਹੋਇਆ।
ਵਧੀਕ ਪੁਲਿਸ ਸੁਪਰੀਡੈਂਟ (ਏਐਸਪੀ) ਪਦਮਨਾਭ ਬਰੂਆ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਡਿਬਰੂਗੜ ਜ਼ਿਲ੍ਹੇ ‘ਚ ਤਿੰਨ ਧਮਾਕੇ ਹੋਏ। ਦੋ ਧਮਾਕੇ ਗ੍ਰਾਹਮ ਬਾਜ਼ਾਰ ‘ਚ ਹੋਏ ਅਤੇ ਇੱਕ ਏਟੀ ਰੋਡ ‘ਤੇ ਇੱਕ ਗੁਰਦੁਆਰੇ ਦੇ ਪਿੱਛੇ ਅਤੇ ਦੂਜਾ ਸਥਾਨਕ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ‘ਤੇ ਦੁਲੀਆਜਨ ਤਿਨੀਆਲੀ ਕਸਬੇ ‘ਚ ਹੋਇਆ।

ਏਐਸਪੀ ਨੇ ਦੱਸਿਆ ਕਿ ਦੁਲੀਆਜਨ ਤਿਨੀਆਲੀ ਤੋਂ ਮਿਲੀ ਸੀਸੀਟੀਵੀ ਫੁਟੇਜ ‘ਚ ਵਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਗ੍ਰੇਨੇਡ ਸੁੱਟਿਆ ਅਤੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਗ੍ਰਾਹਮ ਬਾਜ਼ਾਰ ਅਤੇ ਏਟੀ ਰੋਡ ਵਿਖੇ ਧਮਾਕੇ ਅਤਿ ਆਧੁਨਿਕ ਵਿਸਫੋਟਕ ਯੰਤਰਾਂ (ਆਈ.ਈ.ਡੀ.) ਨਾਲ ਕੀਤੇ ਗਏ।

Show More

Related Articles

Leave a Reply

Your email address will not be published. Required fields are marked *

Close