Sports

ਭਾਰਤ-ਪਾਕਿਸਤਾਨ ਦਾ ਆਪਸ ’ਚ ਖੇਡਣਾ ਕ੍ਰਿਕਟ ਲਈ ਚੰਗਾ: ਯੁਵਰਾਜ ਸਿੰਘ

ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੋ-ਪੱਖੀ ਕ੍ਰਿਕਟ ਲੜੀ ਵਿਚ ਇਕ ਦੂਜੇ ਵਿਰੁੱਧ ਜਿੰਨਾ ਖੇਡਣਗੀਆਂ, ਇਹ ਖੇਡ ਉੱਨਾ ਹੀ ਚੰਗਾ ਹੋਵੇਗਾ। ਯੁਵਰਾਜ ਅਤੇ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਦੇਸ਼ ਮਿਲ ਕੇ ਖੇਡਦੇ ਹਨ ਤਾਂ ਕ੍ਰਿਕਟ ਲਈ ਇਹ ਚੰਗਾ ਰਹੇਗਾ।

ਯੁਵਰਾਜ ਨੇ ਸਪੋਰਟਸ 360 ਨੂੰ ਕਿਹਾ ਕਿ ਮੈਨੂੰ ਯਾਦ ਹੈ ਕਿ ਪਾਕਿਸਤਾਨ ਖਿਲਾਫ 2004, 2006 ਅਤੇ 2008 ਵਿਚ ਦੁਵੱਲੀ ਲੜੀ ਖੇਡਣੀ ਸੀ। ਅੱਜ ਕੱਲ੍ਹ ਦੋਹਾਂ ਦੇਸ਼ਾਂ ਵਿਚਾਲੇ ਕ੍ਰਿਕਟ ਬਹੁਤ ਜ਼ਿਆਦਾ ਨਹੀਂ ਹੈ। ਪਰ ਇਹ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਕ੍ਰਿਕਟ ਨਾਲ ਰੂਚੀ ਹੋਣ ਕਾਰਨ ਖੇਡ ਖੇਡਦੇ ਹਾਂ। ਅਸੀਂ ਖੁਦ ਫੈਸਲਾ ਨਹੀਂ ਕਰ ਸਕਦੇ ਕਿ ਕਿਸ ਦੇਸ਼ ਦੇ ਖਿਲਾਫ ਖੇਡਣਾ ਹੈ। ਹਾਲਾਂਕਿ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਕ੍ਰਿਕਟ ਲਈ ਚੰਗਾ ਹੋਵੇਗਾ ਜੇ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਨਾਲ ਵੱਧ ਖੇਡਣ।

ਯੁਵਰਾਜ ਅਤੇ ਅਫਰੀਦੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਦੋਵੇਂ ਫਰੈਂਚਾਇਜ਼ੀ ਅਧਾਰਤ ਟੀ-20 ਲੀਗਾਂ ਵਿਚ ਖੇਡਦੇ ਹਨ।

ਅਫਰੀਦੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਲੜੀ ਹੈ ਤਾਂ ਇਹ ਐਸ਼ੇਜ਼ ਤੋਂ ਵੱਡੀ ਲੜੀ ਹੋਵੇਗੀ। ਹਾਲਾਂਕਿ ਸਾਨੂੰ ਅਜਿਹਾ ਮੌਕਾ ਨਹੀਂ ਮਿਲਦਾ। ਅਸੀਂ ਖੇਡਾਂ ਪ੍ਰਤੀ ਲੋਕਾਂ ਦੇ ਪਿਆਰ ਦੇ ਵਿਚਕਾਰ ਰਾਜਨੀਤੀ ਲਿਆਉਂਦੇ ਹਾਂ। ਦੋਵੇਂ ਦੇਸ਼ ਆਈਸੀਸੀ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਦੇ ਖਿਲਾਫ ਖੇਡਦੇ ਹਨ ਪਰੰਤੂ 2013 ਤੋਂ ਬਾਅਦ ਇਸ ਵਿੱਚ ਕੋਈ ਲੜੀ ਨਹੀਂ ਹੋ ਸਕੀ ਹੈ। ਦੋਵਾਂ ਦੇਸ਼ਾਂ ਵਿਚਾਲੇ ਆਖਰੀ ਟੈਸਟ ਲੜੀ 2008 ਵਿਚ ਖੇਡੀ ਗਈ ਸੀ।

Show More

Related Articles

Leave a Reply

Your email address will not be published. Required fields are marked *

Close