Canada

ਸਡਬਰੀ ਸ਼ਹਿਰ ‘ਚ ਦੋ ਪਰਿਵਾਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ

ਸਡਬਰੀ (ਉਨਟਾਰੀਓ) , ਉਨਟਾਰੀਓ ਦੇ ਸਡਬਰੀ ਸ਼ਹਿਰ ਵਿੱਚ ਨਵਾਂ ਸਾਲ ਚੜਦੇ ਸਾਰ ਦੋ ਪਰਿਵਾਰਾਂ ਨਾਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ ਅਤੇ ਇੱਕ 10 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਕਾਂਸਟੇਬਲ ਮਾਈਕਲ ਕੋਲੰਬ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਪਰਿਵਾਰਾਂ ਦੇ ਚਾਰ ਬੱਚੇ ਅਤੇ ਦੋ ਔਰਤਾਂ ਇੱਕ ਕਾਰ ਵਿੱਚ ਸਵਾਰ ਹੋ ਕੇ ਸਡਬਰੀ ਤੋਂ ਚੇਲਮਸਫੋਰਡ ਜਾ ਰਹੇ ਸਨ। ਬਰਫ਼ਬਾਰੀ ਹੋਣ ਕਾਰਨ ਮੌਸਮ ਖਰਾਬ ਸੀ ਅਤੇ ਸੜਕਾਂ ‘ਤੇ ਬਰਫ਼ ਜਮੀ ਹੋਈ ਸੀ। ਇਸ ਦੌਰਾਨ ਉਨ•ਾਂ ਦੀ ਕਾਰ ਸੜਕ ਤੋਂ ਤਿਲਕ ਕੇ ਹਾਈਵੇਅ 17 ਦੀਆਂ ਵੈਸਟਬੋਂਡਜ਼ ਨਾਲ ਟਕਰਾਈ ਗਈ, ਜਿਸ ਕਾਰਨ ਤਿੰਨ ਬੱਚਿਆਂ, ਜੋ ਕਿ ਸਕੇ ਭੈਣ-ਭਰਾ ਸਨ,  ਦੀ ਮੌਤ ਹੋ ਗਈ।  ਜਦਕਿ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮਾਰੇ ਗਏ ਸਕੇ ਭੈਣ-ਭਰਾਵਾਂ ਵਿੱਚ 11 ਸਾਲ ਦਾ ਡੈਸਟੀਨੀ, 10 ਸਾਲ ਦਾ ਫਲੋਰਿਸ਼ ਓਸੈਜ ਅਤੇ ਦੀ ਛੇ ਸਾਲ ਦੀ ਭੈਣ ਬ੍ਰਿਟਨੀ ਓਸੈਜ ਸ਼ਾਮਲ ਹੈ।

Show More

Related Articles

Leave a Reply

Your email address will not be published. Required fields are marked *

Close