International

ਨਿਊਯਾਰਕ : ਹਨੁੱਕਾ ਉਤਸਵ ਦੌਰਾਨ ਚਾਕੂ ਨਾਲ ਹਮਲਾ, 5 ਜ਼ਖਮੀ

ਅਮਰੀਕਾ ਦੇ ਨਿਊਯਾਰਕ ਵਿਖੇ ਰੱਬੀ ‘ਚ ਹਨੁੱਕਾ ਉਤਸਵ ਦੌਰਾਨ ਇੱਕ ਘਰ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ 5 ਲੋਕ ਜ਼ਖਮੀ ਹੋ ਗਏ। ਆਰਥੋਡੋਕਸ ਯਹੂਦੀ ਪਬਲਿਕ ਅਫੇਅਰਜ਼ ਕੌਂਸਲ ਨੇ ਇਹ ਜਾਣਕਾਰੀ ਦਿੱਤੀ। ਐਫੇ ਨਿਊਜ਼ ਮੁਤਾਬਿਕ ਉੱਤਰੀ ਨਿਊਯਾਰਕ ਦੇ ਯਹੂਦੀ ਬਹੁਗਿਣਤੀ ਇਲਾਕੇ ਦੇ ਮੋਂਸੀ ‘ਚ ਹਮਲਾ ਸ਼ਨਿੱਚਰਵਾਰ ਰਾਤ ਲਗਭਗ 10 ਵਜੇ ਹੋਇਆ। ਆਰਥੋਡੋਕਸ ਯਹੂਦੀ ਪਬਲਿਕ ਅਫੇਅਰਜ਼ ਕੌਂਸਲ ਨੇ ਟਵਿਟਰ ‘ਤੇ ਕਿਹਾ ਕਿ ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਧਾਰਮਿਕ ਉਤਸਵ ਦੌਰਾਨ ਘਰ ‘ਚ ਦਾਖਲ ਹੋ ਕੇ 5 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ। ਜ਼ਖਮੀਆਂ ‘ਚ ਇੱਕ ਔਰਤ ਵੀ ਸ਼ਾਮਿਲ ਹੈ, ਜਿਸ ‘ਤੇ 6 ਵਾਰ ਚਾਕੂ ਨਾਲ ਹਮਲਾ ਹੋਇਆ। ਦੋ ਜ਼ਖਮੀਆਂ ਦੀ ਹਾਲਤ ਬਹੁਤ ਗੰਭੀਰ ਹੈ। ਹਮਲਾਵਾਰ ਨੇ ਹਮਲਾ ਕਿਉਂ ਕੀਤਾ, ਇਸ ਬਾਰੇ ਪਤਾ ਨਹੀਂ ਲੱਗਿਆ ਹੈ। ਹਾਲਾਂਕਿ ਨਿਊਯਾਰਕ ਪੁਲਿਸ ਵਿਭਾਗ ਦੀ ਕਾਊਂਟਰ ਟੈਰੋਰਿਜ਼ਮ ਯੂਨਿਟ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸਥਾਨਕ ਮੀਡੀਆ ਮੁਤਾਬਿਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਜਿਹੜੀ ਗੱਡੀ ‘ਚ ਫਰਾਰ ਹੋਇਆ ਸੀ, ਚਸ਼ਮਦੀਦ ਲੋਕਾਂ ਨੇ ਉਸ ਦਾ ਨੰਬਰ ਨੋਟ ਕਰ ਲਿਆ ਸੀ। ਇਸ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

Show More

Related Articles

Leave a Reply

Your email address will not be published. Required fields are marked *

Close