International

ਚੀਨ ਨੇ ਅਮਰੀਕੀ ਡਿਪਲੋਮੈਟਾਂ ਉੱਤੇ ਜਵਾਬੀ ਪਾਬੰਦੀਆਂ ਲਾਈਆਂ

ਬੀਜਿੰਗ,  ਅਮਰੀਕਾ ਵਿਚ ਆਪਣੇ ਡਿਪਲੋਮੈਟਾਂ ਉੱਤੇ ਪਾਬੰਦੀਆਂ ਲਾਏ ਜਾਣ ਪਿੱਛੋਂ ਚੀਨ ਸਰਕਾਰ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਅਤੇ ਉਸ ਨੇ ਆਪਣੇ ਦੇਸ਼ ਅੰਦਰ ਅਮਰੀਕੀ ਡਿਪਲੋਮੈਟਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਅੱਜ ਸ਼ੁੱਕਰਵਾਰ ਤੋਂ ਲਾਗੂ ਕਰ ਦਿੱਤੀਆਂ ਹਨ। ਚੀਨ ਸਰਕਾਰ ਦੇ ਬੁਲਾਰੇ ਨੇ ਅੱਜ ਸ਼ੁੱਕਰਵਾਰ ਦੱਸਿਆ ਕਿ ਦੇਸ਼ ਵਿਚ ਅਮਰੀਕਾ ਦੇ ਡਿਪਲੋਮੈਟਾਂ ਦੇ ਖ਼ਿਲਾਫ਼ ਕਈ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਉਨ੍ਹਾਂ ਨੂੰ ਸਥਾਨਕ ਅਧਿਕਾਰੀਆਂ ਨਾਲ ਮਿਲਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰਨਾ ਪਿਆ ਕਰੇਗਾ। ਵਰਨਣ ਯੋਗ ਹੈ ਕਿ ਅਮਰੀਕਾ ਦੀ ਸਰਕਾਰ ਨੇ ਅਕਤੂਬਰ ਵਿਚ ਚੀਨ ਦੇ ਡਿਪਲੋਮੈਟਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਅਮਰੀਕਾ ਵਿਚ ਕਿਸੇ ਅਧਿਕਾਰੀ ਨੂੰ ਮਿਲਣ ਅਤੇ ਕਿਸੇ ਕਾਲਜ ਜਾਂ ਰਿਸਰਚ ਇੰਸਟੀਚਿਊਟ ਵਿਚ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰਿਆ ਕਰਨਗੇ।ਅੱਜ ਏਥੇ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨਿਯੰਗ ਨੇ ਕਿਹਾ ਕਿ ਚੀਨ ਨੇ ਨਵੇਂ ਪ੍ਰਬੰਧਾਂ ਬਾਰੇ ਅਸੀਂ ਅਮਰੀਕੀ ਦੂਤਘਰ ਨੂੰ ਬੁੱਧਵਾਰ ਦੱਸ ਦਿੱਤਾ ਸੀ। ਇਹ ਕਦਮ ਚੀਨੀ ਡਿਪਲੋਮੈਟਾਂ ਉੱਤੇ ਅਮਰੀਕੀ ਰੋਕਾਂ ਦੇ ਜਵਾਬ ਵਿਚ ਚੁੱਕਿਆ ਹੈ। ਅਸੀਂ ਅਪੀਲ ਕਰਦੇ ਹਾਂ ਕਿ ਅਮਰੀਕਾ ਆਪਣੀਆਂ ਗ਼ਲਤੀਆਂ ਸੁਧਾਰੇ ਤੇ ਇਹ ਨਿਯਮਂ ਰੱਦ ਕਰੇ ਤਾਂ ਅਸੀਂ ਵੀ ਨਹੀਂ ਕਰਾਂਗੇ। ਅਮਰੀਕਾ ਨੇ ਚੀਨ ਦੇ ਕਦਮ ਨੂੰ ਬਦਲੇ ਦੀ ਕਾਰਵਾਈ ਕਿਹਾ ਹੈ। ਚੁਨਿਯੰਗ ਦੇ ਅਨੁਸਾਰ ਅਮਰੀਕੀ ਡਿਪਲੋਮੈਟਾਂ ਨੂੰ ਕਿਸੇ ਚੀਨੀ ਅਧਿਕਾਰੀ ਨੂੰ ਮਿਲਣ ਬਾਰੇ ਵਿਦੇਸ਼ ਮੰਤਰਾਲੇ ਨੂੰ ਪੰਜ ਦਿਨ ਅਗੇਤੀ ਸੂਚਨਾ ਦੇਣੀ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close