Uncategorized

ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੂੰ ਬੀਜੇਪੀ ਨੇ ਬਣਾਇਆ ਮੰਤਰੀ

ਸੰਦੀਪ ਸਿੰਘ ਨੂੰ ਸਿੱਖ ਚਿਹਰੇ ਵਜੋਂ ਲਿਆਂਦਾ ਅੱਗੇ

ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਹੁਣ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਅੱਜ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਵਜੋਂ ਹਲਫ ਲਿਆ। ਸੰਦੀਪ ਸਿੰਘ ਹਰਿਆਣਾ ਦੀ ਪਿਹੋਵਾ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣ ਜਿੱਤੇ ਸੀ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਬੀਜੇਪੀ ‘ਚ ਸ਼ਾਮਲ ਹੋਏ ਸੀ।ਹਰਿਆਣਾ ਦੀ ਸਿੱਖ ਵੋਟ ਵਿੱਚ ਸੰਨ੍ਹ ਲਾਉਣ ਲਈ ਬੀਜੇਪੀ ਨੇ ਸੰਦੀਪ ਸਿੰਘ ਨੂੰ ਸਿੱਖ ਚਿਹਰੇ ਵਜੋਂ ਅੱਗੇ ਲਿਆਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀਆਂ ਵਧਣ ਮਗਰੋਂ ਬੀਜੇਪੀ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ।ਦੱਸ ਦਈਏ ਕਿ ਸੰਦੀਪ ਸਿੰਘ ਦਾ ਜਨਮ 27 ਫਰਵਰੀ, 1986 ਨੂੰ ਹੋਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹਨ। ਉਹ ਫੁੱਕ ਬੈਕ ਤੇ ਪੈਨਲਟੀ ਕਾਰਨਰ ਮਾਹਿਰ ਸਨ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਰਹੇ। ਸੰਦੀਪ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close