EntertainmentUncategorized

ਟ੍ਰੈਡਿਸ਼ਨਲ ਸਾੜੀ ਵਿੱਚ ਆਪਣੀ ਵਰ੍ਹੇਗੰਢ ‘ਤੇ ਰਣਵੀਰ ਸਿੰਘ ਨਾਲ ਤਿਰੂਪਤੀ ਪਹੁੰਚੀ ਦੀਪਿਕਾ ਪਾਦੁਕੋਣ

ਅੰਮ੍ਰਿਤਸਰ (ਗੋਲਡਨ ਟੈਂਪਲ) ਜਾਵੇਗਾ।

14 ਨਵੰਬਰ ਨੂੰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾ ਰਹੇ ਹਨ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਦੀਪਿਕਾ ਆਂਧਰ ਪ੍ਰਦੇਸ਼ ਦੇ ਤਿਰੂਪਤੀ ਸਥਿਤ ਵੈਂਕਟੇਸ਼ਵਰ ਮੰਦਿਰ ਪਹੁੰਚੇ ਸਨ।ਕਪਲ ਨੇ ਪਹਿਲੀ ਵੈਡਿੰਗ ਐਨੀਵਰਸਰੀ ਤੇ ਭਗਵਾਨ ਦਾ ਆਸ਼ੀਰਵਾਦ ਲਿਆ। ਦੀਪਿਕਾ ਅਤੇ ਰਣਵੀਰ ਦੋਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਮੰਦਿਰ ਦਰਸ਼ਨ ਦੇ ਲਈ ਨਿਕਲਿਆ ਹੈ।

ਤਸਵੀਰਾਂ ਵਿੱਚ ਦੀਪਿਕਾ-ਰਣਵੀਰ ਵਿਆਹ ਦੇ 1 ਸਾਲ ਬਾਅਦ ਫਿਰ ਤੋਂ ਨਿਊਲੀ ਮੈਰਿਡ ਲੁਕ ਵਿੱਚ ਦਿਖਾਈ ਦਿੱਤੇ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਕੱਠੇ ਪਰਫੈਕਟ ਕਪਲ ਲੱਗ ਰਹੇ ਹਨ। ਖਬਰਾਂ ਅਨੁਸਾਰ ਰਣਵੀਰ ਅਤੇ ਦੀਪਿਕਾ ਵੈਂਕਟੇਸ਼ਵਰ ਮੰਦਿਰ ਤੋਂ ਬਾਅਦ ਪਦਮਾਵਤੀ ਟੈਂਪਲ ਜਾਣਗੇ। ਫਿਰ ਕਪਲ ਅੰਮ੍ਰਿਤਸਰ (ਗੋਲਡਨ ਟੈਂਪਲ) ਜਾਵੇਗਾ। ਮੰਦਿਰਾਂ ਦੇ ਦਰਸ਼ਨ ਤੋਂ ਬਾਅਦ ਕਪਲ 15 ਨਵੰਬਰ ਨੂੰ ਵਾਪਿਸ ਮੁੰਬਈ ਆਵੇਗਾ।

Show More

Related Articles

Leave a Reply

Your email address will not be published. Required fields are marked *

Close