International

ਹਸਪਤਾਲ ‘ਚ ਦਾਖਲ ਨਵਾਜ਼ ਸ਼ਰੀਫ਼ ਦੀ ਹਾਲਤ ਬਹੁਤ ਗੰਭੀਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ (69) ਦੇ ਡਾਕਟਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਦਾ ਪਲੇਟਲੈਟਸ ਕਾਊਂਟ ਘੱਟ ਹੋ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਦਾ ਵਜ਼ਨ ਵੀ 107 ਕਿਲੋਗ੍ਰਾਮ ਤੋਂ ਗੱਟ ਕੇ 100 ਕਿਲੋ ਹੋ ਗਿਆ ਹੈ।

ਜਿਓ ਨਿਊਜ਼ ਦੇ ਮੁਤਾਬਕ, ਸ਼ਰੀਫ਼ ਦੇ ਨਿੱਜੀ ਡਾਕਟਰ ਅਦਨਾਨ ਖਾਨ ਨੇ ਕਈ ਟਵੀਟਜ਼ ਦੇ ਜ਼ਰੀਏ ਉਨ੍ਹਾਂ ਦੀ ਸਿਹਤ ਦੀ ਤਾਜ਼ਾ ਜਾਣਕਾਰੀ ਦਿੱਤੀ। ਖਾਨ ਨੇ ਲਿਖਿਆ, ‘ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਬਹੁਤ ਨਾਜ਼ੁਕ ਹੈ। ਘੱਟ ਪਲੇਟਲੈਟਸ ਕਾਊਂਟ ਤੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਨ੍ਹਾਂ ਦੀ ਕਿਡਨੀ ਵੀ ਠੀਕ ਨਾਲ ਕੰਮ ਨਹੀਂ ਕਰ ਰਹੀ।’ ਸ਼ਰੀਫ਼ ਮੈਡੀਕਲ ਸਿਟੀ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਡਾਕਟਰਾਂ ਨੂੰ ਵੀ ਇਲਾਜ ‘ਚ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਪਹਿਲਾਂ ਸ਼ਰੀਫ਼ ਨੂੰ ਸ਼ਨਿਚਰਵਾਰ ਨੂੰ ਇਲਾਜ ਦੌਰਾਨ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਪਹਿਲਾਂ ਸ਼ਰੀਫ਼ ਨੂੰ ਸ਼ਨਿਚਰਵਾਰ ਨੂੰ ਛਾਤੀ ‘ਚ ਤੇਜ਼ ਦਰਦ ਹੋਣ ਲੱਗੀ ਸੀ। ਐਤਵਾਰ ਨੂੰ ਜਾਰੀ ਸ਼ਰੀਫ਼ ਦੀ ਮੈਡੀਕਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪਲੇਟਲੈਟਸ ਕਾਊਂਟ ਇਕ ਦਿਨ ‘ਚ ਹੀ 45 ਹਜ਼ਾਰ ਤੋਂ ਘੱਟ ਕੇ 25 ਹਜ਼ਾਰ ਰਹਿ ਗਿਾ ਸੀ।

ਤਿੰਨ ਵਾਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਸ਼ਰੀਫ਼ ਦਾ ਪਲੇਟਲੈਟਸ ਕਾਊਂਟ ਘੱਟ ਹੋ ਕੇ 2,000 ਤੱਕ ਪਹੁੰਚਣ ਦੇ ਬਾਅਦ 21 ਅਕਤੂਬਰ ਨੂੰ ਜਲਦਬਾਜ਼ੀ ‘ਚ ਉਨ੍ਹਾਂ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਹਿਰਾਸਤ ਤੋਂ ਸਰਵਿਸਿਜ਼ ਹਾਸਪੀਟਲ ‘ਚ ਦਾਖਲ ਕਰਾਇਆ ਗਿਆ ਸੀ।

ਭਿ੍ਸ਼ਟਾਚਾਰ ਮਾਮਲੇ ‘ਚ ਸ਼ਰੀਫ਼ ਦੀ ਸਜ਼ਾ ਅੱਠ ਹਫਤੇ ਲਈ ਮੁਅੱਤਲ

ਇਸਲਾਮਾਬਾਦ ਹਾਈ ਕੋਰਟ ਨੇ ਅਲ ਅਜੀਜ਼ੀਆ ਮਾਮਲੇ ‘ਚ ਸ਼ਰੀਫ਼ ਨੂੰ ਸੁਣਾਈ ਗੀ ਸੱਤ ਸਾਲ ਦੀ ਸਜ਼ਾ ਅੱਠ ਹਫਤੇ ਲਈ ਮੁਅੱਤਲ ਕਰ ਦਿੱਤੀ ਹੈ। ਸ਼ਰੀਫ਼ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਕੋਰਟ ਨੇ ਉਨ੍ਹਾਂ ਨੂੰ ਅੱਠ ਹਫਤੇ ਦੀ ਜ਼ਮਾਨਤ ਦੇਣ ਦਾ ਫੈਸਲਾ ਕੀਤਾ। ਸ਼ਰੀਫ਼ ਦੇ ਭਰਾ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਵਲੋਂ ਦਾਖਲ ਜ਼ਮਾਨਤ ਪਟੀਸ਼ਨ ‘ਤੇ ਕੋਰਟ ਨੇ ਇਹ ਫੈਸਲਾ ਸੁਣਾਇਆ। ਕੋਰਟ ਨੇ ਉਨ੍ਹਾਂ ਨੂੰ 20-20 ਲੱਖ ਰੁਪਏ ਦੇ ਦੋ ਜ਼ਮਾਨਤੀ ਬਾਂਡ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।

Show More

Related Articles

Leave a Reply

Your email address will not be published. Required fields are marked *

Close