International

ਹੁਣ ਸ਼ੇਅਰ ਜਾਂ ਲਾਈਕ ਨਹੀਂ ਹੋਣਗੇ ਵਿਵਾਦਤ ਟਵੀਟ

ਸਾਨ ਫਰਾਂਸਿਸਕੋ: ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਕਿਹਾ ਕਿ ਵਿਸ਼ਵ ਪੱਧਰੀ ਨੇਤਾ ਉਸ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਉਪਰ ਨਹੀਂ ਹੈ। ਇਸ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੇਤਾਵਾਂ ਦੇ ਟਵੀਟ ਨੂੰ ਯੂਜ਼ਰ ਵੱਲੋਂ ਲਾਈਕ ਜਾਂ ਸ਼ੇਅਰ ਕਰਨ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਟਵਿੱਟਰ ਨੇ ਇਹ ਸਾਫ਼ ਨਹੀਂ ਕੀਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਵਿਸ਼ਵ ਪੱਧਰੀ ਨੇਤਾਵਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾਉਣ ਜਾਂ ਨਹੀਂ। ਟਵਿੱਟਰ ਦੇ ਇਸ ਬਿਆਨ ਰਾਹੀਂ ਜ਼ਾਹਿਰ ਹੁੰਦਾ ਹੈ ਕਿ ਉਹ ਟਰੰਪ ਵਰਗੇ ਵਿਸ਼ਵ ਪੱਧਰੀ ਨੇਤਾਵਾਂ ਦੇ ਪ੍ਰਤੀ ਨਰਮੀ ਦਿਖਾਉਂਦਾ ਰਹੇਗਾ। ਟਵਿੱਟਰ ਨੇ ਮੰਗਲਵਾਰ ਨੂੰ ਬਲਾਗ ਪੋਸਟ ਵਿਚ ਕਿਹਾ, ‘ਅਸੀਂ ਯੂਜ਼ਰਸ ਨੂੰ ਵਿਸ਼ਵ ਪੱਧਰੀ ਨੇਤਾਵਾਂ ਦੇ ਅਜਿਹੇ ਪੋਸਟ ਨੂੰ ਲਾਈਕ, ਸ਼ੇਅਰ, ਰੀਟਵੀਟ ਕਰਨ ਦੀ ਮਨਜ਼ੂਰੀ ਨਹੀਂ ਦੇਵੇਗਾ, ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੋਵੇਗਾ। ਯੂਜ਼ਰ ਹਾਲਾਂਕਿ ਰੀਟਵਟੀਟ ਨਾਲ ਟਿੱਪਣੀ ਕਰ ਕੇ ਰਾਏ ਜ਼ਾਹਿਰ ਕਰ ਸਕਣਗੇ। ਸਾਡਾ ਮਕਸਦ ਆਪਣੇ ਵਿਵੇਕਪੂਰਨ ਤੇ ਨਿਰਪੱਖ ਨਿਯਮਾਂ ਨੂੰ ਪ੍ਰਭਾਵੀ ਕਰਨ ਦਾ ਹੈ।’ ਟਵਿੱਟਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦ ਉਸ ਨੂੰ ਟਰੰਪ ਦੇ ਵਿਵਾਦਤ ਟਵੀਟ ਖਿਲਾਫ਼ ਕਦਮ ਚੁੱਕਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਟਰੰਪ ਖਿਲਾਫ਼ ਕਾਰਵਾਈ ਕਰਨ ਤੋਂ ਕਤਰਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਟਵਿੱਟਰ ਨਾਲ ਟਰੰਪ ਦਾ ਅਕਾਊਂਟ ਬੰਦ ਕਰਨ ਦੀ ਮੰਗ ਕੀਤੀ ਸੀ। ਟਰੰਪ ਆਪਣੇ ਸਿਆਸੀ ਵਿਰੋਧੀਆਂ ‘ਤੇ ਹਮਲਾ ਕਰਨ ਲਈ ਅਕਸਰ ਹੀ ਟਵਿੱਟਰ ਦਾ ਇਸਤੇਮਾਲ ਕਰਦੇ ਹਨ।

Show More

Related Articles

Leave a Reply

Your email address will not be published. Required fields are marked *

Close