International

ਕੈਲੀਫੋਰਨੀਆ ਦੇ ਜੰਗਲ ਅੱਗ ਦੀ ਲਪੇਟ ‘ਚ, ਇੱਕ ਲੱਖ ਲੋਕ ਘਰ ਛੱਡਣ ਲਈ ਮਜ਼ਬੂਰ

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਨੇ ਵਿਕਰਾਲ ਰੂਪ ਧਾਰ ਲਿਆ ਹੈ। ਤੇਜ਼ ਹਵਾਵਾਂ ਕਾਰਨ ਅੱਗ ਹੌਲੀ ਹੌਲੀ ਲਾਸ ਏਂਜਲਸ ਵੱਲ ਵਧ ਰਹੀ ਹੈ। ਇਸ ਕਾਰਨ ਕਰੀਬ ਇਕ ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅੱਗ ਦੀ ਲਪੇਟ ‘ਚ ਆਉਣ ਨਾਲ 25 ਘਰ ਤਬਾਹ ਹੋ ਗਏ ਹਨ। ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦਰਮਿਆਨ ਸ਼ੁੱਕਰਵਾਰ ਨੂੰ ਉੱਤਰੀ ਕੈਲੀਫੋਰਨੀਆ ‘ਚ ਕਰੀਬ 20 ਲੱਖ ਘਰਾਂ ‘ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਜੰਗਲਾਂ ‘ਚ ਲੱਗੀ ਅੱਗ ਦੇ ਖ਼ਤਰੇ ਤੋਂ ਬਚਣ ਲਈ ਸੂਬੇ ਦੀ ਸਭ ਤੋਂ ਵੱਡੀ ਬਿਜਲੀ ਸਪਲਾਈ ਕੰਪਨੀ ਨੇ ਬਿਜਲੀ ਕੱਟ ਦਿੱਤੀ ਸੀ। ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ‘ਚ ਅੱਗ ਲੱਗਣ ਦੀ ਸ਼ੁਰੂਆਤ ਵੀਰਵਾਰ ਰਾਤ ਸਿਲਮਰ ਤੋਂ ਹੋਈ ਸੀ। ਸ਼ੁੱਕਰਵਾਰ ਤਕ ਲਾਸ ਏਂਜਲਸ ਦੇ ਉੱਤਰ-ਪੱਛਮੀ ਇਲਾਕੇ ‘ਚ 7500 ਏਕੜ ਅੱਗ ਨਾਲ ਝੁਲਸ ਚੁੱਕਾ ਸੀ। ਕੈਲੀਫੋਰਨੀਆ ਦੇ ਵਣ ਤੇ ਅਗਨੀ ਸੁਰੱਖਿਆ ਵਿਭਾਗ ਮੁਤਾਬਕ, ਹਰ ਘੰਟੇ 800 ਏਕੜ ਇਲਾਕਾ ਇਸ ਦੀ ਲਪੇਟ ‘ਚ ਆ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਲਾਸ ਏਂਜਲਸ ਦੇ ਪੂਰਬੀ ਹਿੱਸੇ ‘ਚ ਵੀ ਜੰਗਲਾਂ ‘ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਮੁਤਾਬਕ ਸੜਦਾ ਕਚਰਾ ਸੁੱਟਣ ਨਾਲ ਜੰਗਲ ‘ਚ ਅੱਗ ਫੈਲ ਗਈ।

Show More

Related Articles

Leave a Reply

Your email address will not be published. Required fields are marked *

Close