Canada

ਦੋਹਰੀ ਨਾਗਰਿਕਤਾ ਦੇ ਮਾਮਲੇ ‘ਚ ਫੱਸੇ ਐਡਰਿਊ ਸ਼ੀਅਰ

ਟੋਰਾਂਟੋ : ਕੈਨੇਡਾ ਵਿਚ ਚੋਣ ਪ੍ਰਚਾਰ ਸਿਖ਼ਰਾਂ ‘ਤੇ ਪੁੱਜਣ ਦਰਮਿਆਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਬਾਰੇ ਇਕ ਹੈਰਾਨਕੁੰਨ ਖੁਲਾਸੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜੀ ਹਾਂ, ਐਂਡਰਿਊ ਸ਼ੀਅਰ ਕੋਲ ਕੈਨੇਡਾ ਤੋਂ ਇਲਾਵਾ ਅਮਰੀਕਾ ਦੀ ਸਿਟੀਜ਼ਨਸ਼ਿਪ ਵੀ ਹੈ ਅਤੇ ਇਹ ਗੱਲ ਉਨਾਂ ਨੇ ਕਦੇ ਜਗ-ਜ਼ਾਹਰ ਨਹੀਂ ਕੀਤੀ। ਹੁਣ ਬਿੱਲੀ ਥੈਲੇ ਵਿਚੋਂ ਬਾਹਰ ਆ ਜਾਣ ਮਗਰੋਂ ਸਫ਼ਾਈ ਪੇਸ਼ ਕੀਤੀ ਜਾ ਰਹੀ ਹੈ ਕਿ ਐਂਡਰਿਊ ਸ਼ੀਅਰ ਨੇ ਬੀਤੇ ਅਗਸਤ ਵਿਚ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡਣ ਲਈ ਅਰਜ਼ੀ ਦਾਖ਼ਲ ਕਰ ਦਿਤੀ ਸੀ। ਉਧਰ ਲਿਬਰਲ ਪਾਰਟੀ ਨੇ ਐਂਡਰਿਊ ਸ਼ੀਅਰ ਉਪਰ ਕੈਨੇਡੀਅਨ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਲਿਬਰਲ ਪਾਰਟੀ ਦੀ ਤਰਜਮਾਨ ਜ਼ੀਟਾ ਐਸਟਰਾਵਾਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਅਮਰੀਕੀ ਨਾਗਰਿਕ ਹੋਣ ਦੀ ਗੱਲ ਕੈਨੇਡੀਅਨ ਲੋਕਾਂ ਤੋਂ ਲੁਕਾਈ ਜਦਕਿ ਦੂਹਰੀ ਨਾਗਰਿਕਤਾ ਵਾਲੀਆਂ ਹੋਰਨਾਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ। ਅਜਿਹੇ ਹਾਲਾਤ ਵਿਚ ਕੈਨੇਡਾ ਦੇ ਲੋਕ ਐਂਡਰਿਊ ਸ਼ੀਅਰ ਉਪਰ ਭਰੋਸਾ ਕਿਵੇਂ ਕਰ ਸਕਦੇ ਹਨ? ਦੱਸ ਦੇਈਏ ਕਿ ਐਂਡਰਿਊ ਸ਼ੀਅਰ ਉਹੀ ਸ਼ਖਸ ਹਨ ਜਿਨਾਂ ਨੇ 2005 ਵਿਚ ਕੈਨੇਡਾ ਦੇ ਸਾਬਕਾ ਗਵਰਨਰ ਜਨਰਲ ਮਿਕਾਇਲ ਜੀਨ ਦੀ ਦੂਹਰੀ ਨਾਗਰਿਕਤਾ ਨੂੰ ਜ਼ੋਰ-ਸ਼ੋਰ ਨਾਲ ਭੰਡਿਆ ਸੀ ਅਤੇ ਹੁਣ ਆਪਣੀ ਦੂਹਰੀ ਨਾਗਰਿਕਤਾ ਦੇ ਸਵਾਲ ਨੂੰ ਸ਼ਬਦਾਂ ਦੇ ਜਾਲ ਵਿਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close