Canada

ਐਡਮਿੰਟਨ ‘ਚ ਵੀ ਗੁਰਦਾਸ ਮਾਨ ਦਾ ਹੋਇਆ ਸਖ਼ਤ ਵਿਰੋਧ

ਚੰਡੀਗੜ੍ਹ : ਬ੍ਰਿਟਿਸ਼ ਕੋਲੰਬਿਆ ਦੇ ਐਬਟਸਫੋਰਡ ‘ਚ ਹੋਏ ਵਿਰੋਧ ਤੋਂ ਬਾਅਦ ਐਡਮਿੰਟਨ ‘ਚ ਚਲਦੇ ਸ਼ੋਅ ‘ਚ ਵੀ ਗੁਰਦਾਸ ਮਾਨ ਦਾ ਸਖ਼ਤ ਵਿਰੋਧ ਹੋਇਆ।ਗੁਰਦਾਸ ਮਾਨ ਦੇ ਸ਼ੋਅ ਗਾਣਾ ਗਾਉਂਦੇ ਸਮੇਂ ਕੁਝ ਸਿੱਖ ਵਿਅਕਤੀਆਂ ਨੇ ਉਠਕੇ ਉਸ ਕੋਲੋਂ ਕੀਤੀ ਹੋਈ ਭੱਦੀ ਟਿੱਪਣੀ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਗੁਰਦਾਸ ਮਾਨ ਨੇ ਬਦਲੇ ‘ਚ ਆਪਣੇ ਅੰਦਾਜ਼ ਚ ਸਵਾਲਾਂ ਤੋਂ ਕਿਨਾਰਾ ਕੀਤਾ ‘ਤੇ ਅਤੇ ਕਿਹਾ ਕਿ ਇਨਸਾਨ ਅੰਦਰ ਇੱਕ ਜੀਵ ਬੈਠਾ ਜੋ ਕਦੇ ਵੀ ਗਰਮ ਹੋ ਸਕਦਾ ਚੰਗੇ ਚੰਗਿਆਂ ਦੀ ਮੱਤ ਮਾਰ ਦਿੰਦਾ ਹੈ। ਇਥੇ ਦੱਸ ਦਈਏ ਕਿ ਸਿੱਖ ਵਿਅਕਤੀ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀ ਜਿੰਨੇ ਵੀ ਸਰੋਤੇ ਬੈਠੇ ਹੋ ਆਸ਼ਕ ਹੋ ? ਉਠਕੇ ਬੋਲੋ ਕੀ ਤੁਸੀਂ ਸਾਰੇ ਆਸ਼ਕ ਹੋ ? ਪਰ ਇਸ ਦੌਰਾਨ ਮਾਮਲਾ ਵਧਦਾ ਦੇਖ ਸੁਰੱਖਿਆ ਗਾਰਡ ਵਿਚ ਆਏ ਅਤੇ ਸਿੱਖ ਵਿਅਕਤੀਆਂ ਨੂੰ ਪਿਛੇ ਵੱਲ ਦੀ ਬਾਹਰ ਲੈ ਗਏ ਪਰ ਉਨ੍ਹਾਂ ਨੇ ਗੁਰਦਾਸ ਮਾਨ ਦਾ ਵਿਰੋਧ ਨਹੀਂ ਛੱਡਿਆ। ਦੱਸ ਦਈਏ ਕਿ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਜੋ ਕਿ ਹਾਲ੍ਹ ‘ਚ ਹੋ ਕਿ ਹਟਿਆ ਵਿਚ ਇੱਕ ਸਿੱਖ ਵਿਅਕਤੀ ਨੂੰ ਮੰਦੀ ਸ਼ਬਦਾਵਲੀ ਬੋਲੀ। ਜੋ ਕਿ ਗੁਰਦਾਸ ਮਾਨ ਮੁਰਦਾਬਾਦ ਦੇ ਨਾਅਰੇ ਲਗਾ ਰਿਹਾ ਸੀ ਉਸ ਸਮੇਂ ਗੁਰਦਾਸ ਮਾਨ ਨੇ ਸਾਰਿਆਂ ਨੂੰ ਆਸ਼ਕੋ, ਛੜਿਓ ਅਤੇ ਹੋਰ ਵੀ ਕਾਫੀ ਕੁਝ ਕਹਿ ਕੇ ਸੰਬੋਧਨ ਕੀਤਾ ਸੀ। ਹਰ ਜਗ੍ਹਾ ਹਰ ਸ਼ੋਅ ਵਿਚ ਗੁਰਦਾਸ ਮਾਨ ਨੂੰ ਇਸ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਮਾਂ ਬੋਲੀ ਦਾ ਗੱਦਾਰ ਪੈਸੇ ਦਾ ਪੁੱਤ, ਹੋਰ ਪਤਾ ਨਹੀਂ..ਕੀ ਕੀ ਸੁਣਨਾ ਪੈ ਰਿਹਾ ਹੈ। ਜਿਥੇ ਲੋਕਾਂ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਗੁਰਦਾਸ ਮਾਨ ਮਾਫੀ ਮੰਗੇ ਪਰ ਉਥੇ ਗੁਰਦਾਸ ਮਾਨ ਦੇ ਤੇਵਰ ਹੋਰ ਹੀ ਦੇਖਣ ਨੂੰ ਮਿਲਦੇ ਹਨ। ਉਹ ਬਜਾਏ ਆਪਣਾ ਵਤੀਰਾ ਨਰਮ ਕਰਨ ਦੇ ਸਗੋਂ ਹੋਰ ਏਕੜ ਭਰਿਆ ਤੇ ਅਣਗੌਲਿਆ ਕਰਦਾ ਜਾ ਰਿਹਾ।

Show More

Related Articles

Leave a Reply

Your email address will not be published. Required fields are marked *

Close