International

ਜੰਗ ਦਾ ਮਾਹੌਲ ਸਿਰਜ ਰਿਹਾ ਹੈ ਭਾਰਤ : ਪਾਕਿ

ਇਸਲਾਮਾਬਾਦ : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਭਾਰਤ ‘ਤੇ ‘ਜੰਗ ਵਰਗੇ ਹਾਲਾਤ’ ਸਿਰਜਣ ਦਾ ਦੋਸ਼ ਲਾਇਆ ਹੈ। ਖ਼ਾਨ ਨੇ ਕਿਹਾ ਕਿ ਗੁਆਂਢੀ ਮੁਲਕ ਨੇ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਵੀ ਕੁੱਲ ਆਲਮ ਦਾ ਧਿਆਨ ਕਸ਼ਮੀਰ ਮੁੱਦੇ ਤੋਂ ਵੰਡਾਉਣ ਲਈ ਇਹੀ ਕੁਝ ਕੀਤਾ ਸੀ। ਖ਼ਾਨ ਇਥੇ ਮੁਲਕ ਦੇ ਚੋਣਵੇ ਸੀਨੀਅਰ ਪੱਤਰਕਾਰਾਂ ਦੇ ਸਮੂਹ ਨੂੰ ਸੰਬੋਧਨ ਕਰ ਰਹੇ ਸਨ। ਵਜ਼ੀਰੇ ਆਜ਼ਮ ਨੇ ਦਾਅਵਾ ਕੀਤਾ ਕਿ ਭਾਰਤ ਕਿਸੇ ‘ਜਾਅਲੀ ਅਪਰੇਸ਼ਨ’ ਰਾਹੀਂ ਪੁਲਵਾਮਾ ਹਮਲੇ ਮਗਰੋਂ ਬਣੇ ਹਾਲਾਤ ਮੁੜ ਘੜ ਸਕਦਾ ਹੈ ਤਾਂ ਕਿ ਵਾਦੀ ਦੇ ਮੌਜੂਦਾ ਹਾਲਾਤ ਤੋਂ ਕੁੱਲ ਆਲਮ ਦਾ ਧਿਆਨ ਵੰਡਾਇਆ ਜਾ ਸਕੇ। ਐਕਸਪ੍ਰੈੱਸ ਟ੍ਰਿਬਿਊਨ ਨੇ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਇਹ ਡਰ (ਡਰਾਵਾ) ਬਿਲਕੁਲ ਸੱਚਾ ਹੈ। ਸਾਨੂੰ ਅਜਿਹੇ ਘਟਨਾਕ੍ਰਮ ਦਾ ਜਵਾਬ ਦੇਣਾ ਹੋਵੇਗਾ ਅਤੇ ਇੰਜ ਹੀ ਦੋ ਮੁਲਕਾਂ ਵਿੱਚ ਜੰਗ ਦਾ ਆਗਾਜ਼ ਹੁੰਦਾ ਹੈ।’ ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ਵਿੱਚ ਇਮਰਾਨ ਖ਼ਾਨ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਪਾਕਿਸਤਾਨ ਨੂੰ ਹਕੀਕਤ ਨੂੰ ਪਛਾਣਦਿਆਂ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

Show More

Related Articles

Leave a Reply

Your email address will not be published. Required fields are marked *

Close