Canada

ਕੈਂਸਰ ਦੇ ਮਰੀਜ਼ ਕੈਨੇਡਾ ‘ਚ ਝੱਲ ਰਹੇ ਹਨ ਦੁਹਰੀ ਮਾਰ

ਟੋਰਾਂਟੋ : ਕੈਨੇਡਾ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇਕ ਬਿਮਾਰੀ ਦਾ ਦਰਦ ਅਤੇ ਦੂਜਾ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਥੁੜ। ਕੈਂਸਰ ਦੇ ਮਾਹਰਾਂ ਨੇ ਤਿੰਨ ਪ੍ਰਮੁੱਖ ਦਵਾਈਆਂ ਦੀ ਥੁੜ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜਲਦ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਇਲਾਜ ਕਰਨਾ ਮੁਸ਼ਕਲ ਹੋ ਜਾਵੇਗਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੀਮੋਥੈਰੇਪੀ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਪ੍ਰਮੁੱਖ ਦਵਾਈਆਂ ਦੀ ਕੌਮੀ ਪੱਧਰ ਦਰਜ ਕੀਤੀ ਗਈ ਹੈ ਜਿਸ ਦੇ ਸਿੱਟੇ ਵਜੋਂ ਕੈਨੇਡਾ ਦੇ ਹਰ ਹਿੱਸੇ ਵਿਚ ਕੈਂਸਰ ਦੇ ਮਰੀਜ਼ ਪ੍ਰਭਾਵਤ ਹੋਣਗੇ। ਉਨਟਾਰੀਓ, ਕਿਊਬਿਕ, ਨੋਵਾ ਸਕੋਸ਼ੀਆ ਅਤੇ ਨਿਊ ਬ੍ਰਨਜ਼ਵਿਕ ਦੇ ਕੈਂਸਰ ਮਾਹਰ, ਫ਼ਾਰਮਾਸਿਸਟ ਅਤੇ ਨਰਸਾਂ ਬਦਲਵੇਂ ਪ੍ਰਬੰਧਾਂ ਲਈ ਸੰਘਰਸ਼ ਕਰ ਰਹੇ ਹਨ। ਮੌਂਟਰੀਅਲ ਦੇ ਯਹੂਦੀ ਜਨਰਲ ਹਸਪਤਾਲ ਵਿਚ ਕੈਂਸਰ ਸੈਂਟਰ ਦੇ ਡਾਇਰੈਕਟਰ ਡਾ. ਗੇਰਾਲਡ ਬੈਟਿਸਟ ਨੇ ਕਿਹਾ ਕਿ ਉਨਾਂ ਵੱਲੋਂ ਮਸਲਾ ਉਠਾਉਣ ਦਾ ਮਕਸਦ ਮਰੀਜ਼ਾਂ ਵਿਚ ਘਬਰਾਹਟ ਪੈਦਾ ਕਰਨਾ ਨਹੀਂ ਪਰ ਇਸ ਸੱਚਾਈ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਸਾਰਿਆਂ ਨੂੰ ਰਲ ਕੇ ਸਰਕਾਰ ਅਤੇ ਦਵਾਈ ਨਿਰਮਾਤਾਵਾਂ ਉਪਰ ਦਬਾਅ ਪਾਉਣਾ ਚਾਹੀਦਾ ਹੈ ਤਾਂਕਿ ਕੋਈ ਮਰੀਜ਼ ਇਲਾਜ ਤੋਂ ਬਗ਼ੈਰ ਦਮ ਨਾ ਤੋੜ ਜਾਵੇ।

Show More

Related Articles

Leave a Reply

Your email address will not be published. Required fields are marked *

Close