Canada

19ਵਾਂ ਗਦਰੀ ਬਾਬਿਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਹਰਜੀਤ ਹਰਮਨ, ਦੀਪ ਢਿੱਲੋਂ, ਜੈਸਮਨ ਜੱਸੀ , ਭੁਪਿੰਦਰ ਗਿੱਲ ਅਤੇ ਬਲਜਿੰਦਰ ਰਿੰਪੀ ਨੇ ਲਈਆਂ ਰੌਣਕਾਂ

ਕੈਲਗਰੀ : ਤਿੰਨ ਦਿਨਾਂ 19ਵੇਂ ਗਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼ 2 ਅਗਸਤ ਨੂੰ ਬੜੀ ਧੂਮ-ਧਾਮ ਨਾਲ ਇਆ ਅਤੇ 4 ਅਗਸਤ ਨੂੰ ਇਹ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਮੇਲੇ ਦੀ ਸ਼ੁਰੂਆਤ 2 ਅਗਸਤ 2019 ਨੂੰ ਸ਼ਾਮ 6 ਵਜੇ ਫਲਕਨਰਿਜ ਕਮਿਊਨਟੀ ਹਾਲ ਵਿਖੇ ਮਾਹਨ ਕਵੀ ਦਰਬਾਰ ਨਾਲ ਹੋਈ । ਕਵੀ ਦਰਬਾਰ ਵਿੱਚ ਬਹੁਤ ਹੀ ਭਰਵੀਂ ਹਾਜ਼ਰੀ ਸੀ ਅਤੇ ਵੱਡੀ ਗਿਣਤੀ ‘ਚ ਕੈਲਗਰੀ ਵਾਸੀ ਅਤੇ ਬਿਜ਼ਨਸਮੈਨ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਦੇਸ਼-ਵਿਦੇਸ਼ ਤੋਂ ਪਹੁੰਚੇ ਮਹਿਮਾਨਾਂ ਗੁਰਦੀਸ਼ ਗਰੇਵਾਲ, ਸੁਰਿੰਦਰ ਗੀਤ, ਨਵੀਪ ਰੰਧਾਵਾ, ਗੁਰਮੀਤ ਸਰਪਾਲ, ਰਵੀ ਪ੍ਰਕਾਸ਼, ਬਲਵੀਰ ਗੋਰਾ, ਗੁਰਜੀਤ ਜੱਸੀ, ਹਰਮਿੰਦਰ ਚੁੱਘ, ਜੱਗ ਸਹੋਤਾ, ਸਤਵਿੰਦਰ ਸਿੰਘ, ਜਸਵੰਤ ਸਿੰਘ ਸੇਖੋਂ ਹਰਕੀਰਤ ਧਾਲੀਵਾਲ, ਗੁਰਤੇਜ ਲਿਟ, ਜਸਲੀਨ ਕੌਰ ਲਿਟ, ਸ਼ੈਫਲ ਸ਼ੇਰ ਮਾਲਵਾ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀਆਂ ਲਗਵਾਈਆਂ। ਇਸ ਮੌਕੇ ਪੰਜਾਬੀ ਮਾਂ ਬੋਲੀ ਦੀ ਪਛਾਣ ਅਤੇ ਪੰਥਕ ਕਵਿਤਰੀ ਬੀਬੀ ਗੁਰਦੀਸ਼ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਭਾਈ ਵੀਰ ਸਿੰਘ ਐਵਾਰਡ ਨਾਲ ਸਮਾਨਿਤ ਕੀਤਾ ਗਿਆ। ਇਸ ਤੋਂ ਅਗਲੇ ਦਿਨ 3 ਅਗਸਤ ਨੂੰ ਮੇਲਾ ਮਾਵਾਂ ਧੀਆਂ ਦੀ ਸ਼ੁਰੂਆਤ ਬੜੀ ਹੀ ਧਾਮ-ਧਾਮ ਨਾਲ ਹੋਈ ਸਵੇਰੇ 12 ਵਜੇ ਤੋਂ ਸ਼ਾਮ 7 ਵਜੇ ਤੱਕ ਮੇਲਾ ਮਾਵਾਂ ਧੀਆਂ ਦਾ ‘ਚ ਕੈਲਗਰੀ ਵਾਸੀਆਂ ਨੇ ਖੂਬ ਰੌਣਕਾਂ ਲਾਈਆਂ। 4 ਅਗਸਤ ਨੂੰ ਪ੍ਰੇਰੀ ਵਿੰਡ ਦੀਆਂ ਗਰਾਂਊਡਾਂ ‘ਚ ਖੁੱਲ੍ਹੇ ਅਖਾੜਾ ਲਗਾਇਆ ਗਿਆ ਜਿਸ ‘ਚ ਹਰਜੀਤ ਹਰਮਨ, ਦੀਪ ਢਿੱਲੋਂ ਅਤੇ ਜੈਸਮਨ ਜੱਸੀ ਨੇ ਖੂਭ ਰੌਣਕਾਂ ਲਗਾਈਆਂ ਅਤੇ ਸਰੋਤਿਆਂ ਨਾਲ ਭਰੇ ਪਾਰਕ ‘ਚ ਰਿਕਾਰਡ ਤੋੜ ਇਕੱਠੇ ਹੋਏ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਪੰਜਾਬ ਤੋਂ ਆਏ ਗਾਇਕਾਂ ਨੇ ਸਟੇਜ ਪ੍ਰਫਾਰਮੇਂਜ਼ ਦਿੰਦਿਆਂ ਕਈ ਪੰਜਾਬੀ ਗੀਤ ਗਾਏ ਅਤੇ ਦਰਸ਼ਕਾਂ ਦੀ ਵਾਹ-ਵਾਹ ਲੁੱਟੀ। ਪੰਜਾਬ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਦੇ ਗੀਤਾਂ ‘ਤੇ ਦਰਸ਼ਕਾਂ ਦੇ ਪੈਰ ਥਿੜਕਣੋਂ ਦਾ ਰੁਕੇ ਅਤੇ ਪ੍ਰੇਰੀਵਿੰਡ ਦੀਆਂ ਪਾਕਰਾਂ ‘ਚ ਹਰ ਪਾਸੇ ਪੰਜਾਬੀ ਵਿਰਸੇ ਦੀ ਝਲਕ ਵੇਖਣ ਨੂੰ ਮਿਲ ਰਹੀ ਸੀ। ਇਸ ਤੋਂ ਇਲਾਵਾ ਹੋਰ ਪਹੁੰਚੀਆਂ ਭੰਗੜੇ ਅਤੇ ਗਿੱਧੇ ਦੀਆਂ ਟੀਮਾਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸੁਖਮਿੰਦਰ ਸਿੰਘ ਬਰਾੜ ਨੂੰ ਸਮਾਜ ਅਤੇ ਮੀਡੀਏ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਲਈ ਹੈਰੀ ਸੋਹਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਡਾ. ਨੌਰੰਗ ਸਿੰਘ ਮਾਂਗਟ ਨੂੰ ਲਾਵਾਰਸਾਂ-ਅਪਾਹਜਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਲਈ 19ਵੇਂ ਸ਼ਹੀਦ ਮੇਵਾ ਸਿੰਘ ਲੋਪੇਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਨੇ ਮੇਲੇ ‘ਚ ਪਹੁੰਚੇ ਐਮ.ਪੀ ਦਰਸ਼ਨ ਕੰਗ, ਐਮ.ਐਲ.ਏ. ਦਵਿੰਦਰ ਤੂਰ, ਐਮ.ਐਲ.ਏ. ਰਾਜਨ ਸਾਹਨੀ ਸਮੇਤ ਸਾਰੇ ਮਹਿਮਾਨਾਂ ਅਤੇ ਕੈਲਗਰੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਰਮਿੰਦਰ ਰੰਧਾਵਾ, ਸੰਤ ਸਿੰਘ ਧਾਲੀਵਾਲ, ਕੁਮਾਰ ਸ਼ਰਮਾ , ਪ੍ਰੋ. ਮਨਜੀਤ ਸਿੰਘ, ਮਹਿੰਦਰ ਐਸ.ਪਾਲ, ਪਾਲ ਸੇਖੋਂ, ਗੁਰਦੀਪ ਧਾਲੀਵਾਲ, ਅਵੀਨਾਸ਼ ਖੰਗੂੜਾ, ਬਲਦੇਵ ਜੰਮੂ, ਰਾਜਪਾਲ ਸਿੱਧੂ, ਪਿੰਦਰ ਬਸਾਤੀ, ਬਲਜੀਤ ਸਿੰਘ ਭਰੋਵਾਲ, ਗੁਰਦੀਪ ਢਿੱਲੋਂ, ਭੋਲਾ ਸਿੰਘ ਚੌਹਾਨ, ਬਹਾਦਰ ਡੋਡ, ਮੰਗਲ ਚੱਠਾ, ਪਾਲ ਪਰਮਾਰ, ਦਰਸ਼ਨ ਧਾਲੀਵਾਲ, ਜਸਪਾਲ ਕੰਗ, ਜਸਵੀਰ ਧਾਰੀ, ਕਰਤਾਰ ਸਿੰਘ, ਬਲਵਿੰਦਰ ਲੁੱਡੂ, ਸੁੱਖਾ ਸਟੀਵ ਸੱਲ, ਡੈਨ ਸਿੱਧੂ, ਜਤਿੰਦਰ ਸਹੇੜੀ, ਰਾਜਪਾਲ ਸਿੱਧੂ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Close