International

ਰੂਸ ‘ਚ ਹੜ੍ਹ ਤੋਂ ਬਾਅਦ 400 ਲੋਕ ਹਸਪਤਾਲ ‘ਚ ਭਰਤੀ, 4000 ਲੋਕ ਹਨ੍ਹੇਰੇ ‘ਚ

ਰੂਸ ਦੇ ਇਰਕੁਤਸਕ ਇਲਾਕੇ ਵਿੱਚ ਹੜ੍ਹ ਆਉਣ ਤੋਂ ਬਾਅਦ 400 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ 13 ਲੋਕ ਅਜੇ ਵੀ ਲਾਪਤਾ ਹਨ। ਸਿਵਲ ਰੱਖਿਆ, ਐਮਰਜੈਂਸੀ ਅਤੇ ਆਫ਼ਤ ਰਾਹਤ ਉਪ ਮੰਤਰੀ ਪਾਵੇਲ ਬਰਿਸ਼ੇਵ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬਰੀਸ਼ੇਕ ਨੇ ਕਿਹਾ ਕਿ ਬਦਕਿਸਮਤੀ ਨਾਲ ਹੜ੍ਹ ਵਿੱਚ 22 ਲੋਕਾਂ ਦੀ ਮੌਤ ਹੋਈ ਹੈ।410 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, 2165 ਜ਼ਖ਼ਮੀਆਂ ਨੂੰ ਮੁਢਲਾ ਇਲਾਜ ਕੀਤਾ ਗਿਆ ਹੈ ਅਤੇ 13 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਜੂਨ ਦੇ ਅੰਤ ਤੱਕ, ਭਾਰੀ ਬਾਰਿਸ਼ ਅਤੇ ਹੜ੍ਹਾਂ ਨਾਲ 33000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਮੁਹਿੰਮ ਸ਼ੁਰੂ ਹੈ।

4000 ਲੋਕ ਹਨ੍ਹੇਰੇ ਵਿੱਚ

ਰੂਸੀ ਊਰਜਾ ਮੰਤਰੀ ਅਨੁਸਾਰ, ਹੜ੍ਹ ਤੋਂ ਬਾਅਦ ਤਕਰੀਬਨ ਇਕ ਹਜ਼ਾਰ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਰੂਸ ਦੇ ਉਪ ਪ੍ਰਧਾਨ ਮੰਤਰੀ ਵਿਟਾਲੇ ਮੁਟਕੋ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਵਿੱਚ ਸਮਾਜਿਕ ਬੁਨਿਆਦੀ ਢਾਂਚੇ ਨੂੰ ਮੁੜ ਸਥਾਪਤ ਕਰਨ ਲਈ 8.5 ਅਰਬ ਰੂਬਲਸ ਯਾਨੀ 13.33 ਕਰੋੜ ਡਾਲਰ ਦੀ ਲੋੜ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close