National

ਵਿਕਾਸ ਚੌਧਰੀ ਕਤਲ ਕਾਂਡ : CCTV ਫੁਟੇਜ ਤੋਂ ਹੋਇਆ ਵੱਡਾ ਖੁਲਾਸਾ

ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਬਾਅਦ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਇਸ ਵਾਰ ਪੁਲਿਸ ਨੂੰ ਕਤਲ ਨੂੰ ਲੈ ਕੇ ਸੀਸੀਟੀਵੀ ਕੈਮਰੇ ਦੀ ਇਕ ਫੁਟੇਜ ਹੱਥ ਲੱਗੀ ਹੈ। ਇਸ ਤੋਂ ਪਤਾ ਚਲ ਰਿਹਾ ਹੈ ਕਿ ਕਾਤਲ, ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੇ ਸੈਕਟਰ ਨੌ ਵਿਚ ਜਿੰਮ ਤੱਕ ਪਹੁੰਚਣ ਤੋਂ ਅੱਠ ਮਿੰਟ ਪਹਿਲਾਂ ਹੀ ਉਥੇ ਪਹੁੰਚ ਗਏ ਸਨ। ਕਾਂਗਰਸ ਆਗੂ ਦੇ ਪਹੁੰਚਣ ਤੱਕ ਬਦਮਾਸ ਮਾਰਕੀਟ ਦੀ ਪਾਰਕਿੰਗ ਵਿਚ ਇਕ ਕਾਰ ਵਿਚ ਬੈਠੇ ਸਨ। ਜਾਂਚ ਨਾਲ ਜੁੜੇ ਅਫਸਰਾਂ ਮੁਤਾਬਕ, ਜਿਵੇਂ ਹੀ ਕਾਂਗਰਸ ਬੁਲਾਰੇ ਨੇ ਆਪਣੀ ਗੱਡੀ ਜਿੰਮ ਦੇ ਸਾਹਮਣੇ ਖੜ੍ਹੀ ਕੀਤੀ, ਤੁਰੰਤ ਹੀ ਮਾਰਕੀਟ ਦੀ ਪਾਰਕਿੰਗ ਵਿਚ ਕਾਰ ’ਚ ਉਡੀਕ ਕਰ ਰਹੇ ਬਦਮਾਸ਼ ਜਿੰਮ ਦੇ ਸਾਹਮਣੇ ਪਹੁੰਚ ਗਏ। ਉਨ੍ਹਾਂ ਵਿਕਾਸ ਨੂੰ ਗੱਡੀ ਵਿਚ ਉਤਰਨ ਤੋਂ ਪਹਿਲਾਂ ਹੀ 19 ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਦੋ ਗੱਲਾਂ ਸਾਫ ਹਨ ਕਿ ਬਦਮਾਸ਼ਾਂ ਨੂੰ ਜਾਂ ਤਾਂ ਪਹਿਲਾਂ ਹੀ ਪਤਾ ਹੋਵੇਗਾ ਕਿ ਕਾਂਗਰਸ ਬੁਲਾਰਾ ਇਕੱਲਾ ਜਿੰਮ ਆਉਣ ਵਾਲਾ ਹੈ ਜਾਂ ਫਿਰ ਪਾਰਕਿੰਗ ਵਿਚ ਉਡੀਕ ਕਰ ਰਹੇ ਬਦਮਾਸ਼ਾਂ ਦੇ ਸਾਥੀ ਵਿਕਾਸ ਚੌਣੀ ਦੀ ਗੱਡੀ ਦੇ ਪਿੱਛੇ ਆ ਰਹੇ ਹੋਣਗੇ ਜਾਂ ਫਿਰ ਕਿਸੇ ਲੋਕਲ ਬਦਮਾਸ਼ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੋਵੇਗੀ। ਮੰਜੇਸ਼ ਨੇ ਹਥਿਆਰ ਮੁਹੱਈਆ ਕਰਵਾਏ ਸਨ : ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕੌਸ਼ਲ ਨਾਲ ਜੁੜੇ ਬਦਮਾਸ਼ ਮੰਜੇਸ਼ ਨੇ ਉਸਦੇ ਨੌਕਰ ਨਰੇਸ਼ ਉਰਫ ਚੰਦ ਨੂੰ ਹਥਿਆਰ ਉਪਲੱਬਧ ਕਰਵਾਏ ਸਨ। ਨੌਕਰ ਨੇ ਹਥਿਆਰਾਂ ਨੂੰ ਸ਼ੂਟਰ ਵਿਕਾਸ ਉਰਫ ਮਾਲੇ ਨੂੰ ਦਿੱਤੇ ਸਨ। ਗਿਰੋਹ ਵਿਚ ਬਦਮਾਸ਼ਾਂ ਦੀ ਕਮੀ ਦੇ ਚਲਦਿਆਂ ਕੌਸ਼ਲ ਨੂੰ ਆਪਣੇ ਨੌਕਰ ਦਾ ਸਹਾਰਾ ਲੈਣਾ ਪਿਆ ਸੀ। ਮਾਲ ਵਿਚ ਝਗੜਾ ਕਤਲ ਦਾ ਕਾਰਨ ਬਣਿਆ : ਕੁਝ ਮਹੀਨੇ ਪਹਿਲਾਂ ਵਿਕਾਸ ਚੌਧਰੀ ਦਾ ਗੁਰੂਗ੍ਰਾਮ ਦੇ ਇਕ ਮਾਲ ਵਿਚ ਰੁਪਏ ਨਾ ਪਹੁੰਚਾਉਣ ਦੇ ਸਿਲਸਿਲੇ ਵਿਚ ਝਗੜਾ ਵੀ ਹੋਇਆ ਸੀ। ਇਹ ਕਤਲ ਦਾ ਕਾਰਨ ਬਣ ਗਿਆ।

Show More

Related Articles

Leave a Reply

Your email address will not be published. Required fields are marked *

Close