Canada

ਸਕਾਰਬੌਰੋ ਫੈਕਟਰੀ ਵਿੱਚ ਲੱਗੀ ਅੱਗ, ਇਮਾਰਤ ਦੀ ਛੱਤ ਉੱਪਰੋਂ ਪਈ ਕੱਟਣੀ

ਟੋਰਾਂਟੋ, , ਸਕਾਰਬੌਰੋ ਦੇ ਇੱਕ ਪੈਕੇਜਿੰਗ ਪਲਾਂਟ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਟੋਰਾਂਟੋ ਫਾਇਰਫਾਈਟਰਜ਼ ਨੂੰ ਪਲਾਂਟ ਦੀ ਛੱਤ ਨੂੰ ਉਪਰੋਂ ਕੱਟਣਾ ਪਿਆ।
ਐਮਰਜੰਸੀ ਅਮਲੇ ਨੂੰ ਸਕਾਰਬੌਰੋ ਵਿੱਚ ਪ੍ਰੋਗਰੈੱਸ ਐਵਨਿਊ ਉੱਤੇ ਸਥਿਤ ਐਟਲਾਂਟਿਕ ਪੈਕੇਜਿੰਗ ਪਲਾਂਟ ਉੱਤੇ 5:06 ਵਜੇ ਸੱਦਿਆ ਗਿਆ। ਫੋਨ ਕਰਨ ਵਾਲਿਆਂ ਨੇ ਪਲਾਂਟ ਦੀਆਂ ਚਿਮਨੀਆਂ ਤੇ ਵੈਂਟਸ ਤੋਂ ਧੂੰਆਂ ਨਿਕਲਦਾ ਵੇਖਿਆ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੂੰ ਇਮਾਰਤ ਦੀ ਛੱਤ ਉੱਪਰੋਂ ਕੱਟਣੀ ਪਈ। ਕਿਸੇ ਦੇ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਉਣ ਲਈ ਨਾਲ ਲੱਗਦੇ ਇਲਾਕਿਆਂ ਤੋਂ ਵੀ ਫਾਇਰਫਾਈਟਰਜ਼ ਨੂੰ ਸੱਦਣਾ ਪਿਆ। ਸ਼ਹਿਰ ਦੇ ਦੂਰ ਦਰਾਜ ਦੇ ਇਲਾਕਿਆਂ ਤੋਂ ਵੀ ਫਾਇਰਫਾਈਟਰਜ਼ ਅੱਗ ਉੱਤੇ ਕਾਬੂ ਪਾਉਣ ਲਈ ਮਦਦ ਕਰਨ ਵਾਸਤੇ ਮੌਕੇ ਉੱਤੇ ਪਹੁੰਚੇ।

Show More

Related Articles

Leave a Reply

Your email address will not be published. Required fields are marked *

Close