International
ਨਾਸਾ ਨੂੰ ਮੰਗਲ ਗ੍ਰਹਿ ’ਤੇ ਮਿਲੇ ਜੀਵਨ ਦੇ ਹੋਰ ਸੰਕੇਤ
ਨਾਸਾ ਨੂੰ ਮੰਗਲ ਗ੍ਰਹਿ ਉੱਤੇ ਜੀਵਨ ਦੇ ਤਾਜ਼ਾ ਸੰਕੇਤ ਮਿਲੇ ਹਨ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਕਿਹਾ ਹੈ ਕਿ ਨਵੀਂ ਖੋਜ ਮੁਤਾਬਕ ਮੰਗਲ ਗ੍ਰਹਿ ਉੱਤੇ ਜੀਵਨ ਤੇ ਏਲੀਅਨਜ਼ ਦੇ ਮੌਜੂਦ ਹੋਣ ਦੇ ਸੰਕੇਤ ਮਿਲੇ ਹਨ। ਇਸ ਨੂੰ ਨਾਸਾ ਦੀ ਵੱਡੀ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ। ਮੰਗਲ ਗ੍ਰਹਿ ਉੱਤੇ ਭੇਜੇ ਗਏ ਨਾਸਾ ਦੇ ਪੁਲਾੜ ਵਾਹਨ ‘ਕਿਓਰੋਸਿਟੀ ਰੋਵਰ’ ਤੋਂ ਮਿਲੇ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਉੱਥੇ ਭਾਰੀ ਮਾਤਰਾ ’ਚ ਮੀਥੇਨ ਗੈਸ ਮੌਜੂਦ ਹੈ।ਕੁਦਰਤੀ ਤਰ ਉੱਤੇ ਇਹ ਗੈਸ ਜ਼ਮੀਨ ਅੰਦਰਲੀ ਪ੍ਰਕਿਰਿਆ ਤੋਂ ਬਣਦੀ ਹੈ। ਨਾਲ ਹੀ ਇਹ ਗੈਸ ਵੱਡੇ ਆਕਾਰ ਦੇ ਜੀਵਾਂ ਦੇ ਸੂਖਮ ਅੰਗਾਂ ’ਚੋਂ ਵੀ ਨਿੱਕਲਦੀ ਹੈ, ਜਿਸ ਨੂੰ ਮੀਥੋਨੇਜੇਨਸ ਆਖਦੇ ਹਨ।ਮੀਥੇਨ ਦੀ ਇੰਨੀ ਭਾਰੀ ਮਾਤਰਾ ਵਿੱਚ ਮੌਜੂਦਗੀ ਤੋਂ ਵਿਗਿਆਨੀ ਵੀ ਡਾਢੇ ਹੈਰਾਨ ਹੋਏ ਹਨ। ਵਿਗਿਆਨੀ ਇਸ ਖੋਜ ਤੋਂ ਬਹੁਤ ਉਤਸ਼ਾਹਿਤ ਵੀ ਹਨ। ਮੰਗਲ ਗ੍ਰਹਿ ਉੱਤੇ ਜੀਵਨ ਮਿਲਣ ਦਾ ਹਾਲੇ ਇਹ ਸ਼ੁਰੂਆਤੀ ਸੰਕੇਤ ਹੈ।ਉਂਝ ਪਹਿਲਾਂ ਵੀ ਮੰਗਲ ਗ੍ਰਹਿ ਉੱਤੇ ਜੀਵਨ ਹੋਣ ਬਾਰੇ ਪਹਿਲਾਂ ਵੀ ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਕਦੇ ਇਸ ਦਾ ਕੋਈ ਸਬੂਤ ਨਹੀਂ ਮਿਲ ਸਕਿਆ।