Punjab

ਸੁਖਜਿੰਦਰ ਰੰਧਾਵਾ ਸਿੱਖੀ ਦੇ ਰੁਪ ‘ਚ ਬਹਿਰੂਪੀਆ ਹੈ : ਰਵਨੀਤ ਬਿੱਟੂ

ਲੁਧਿਆਣਾ: ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਮੰਡਲ ਪ੍ਰਧਾਨ ਅਮਿਤ ਸ਼ਰਮਾ ਦੀ ਦੇਖ ਹੇਠ ਸਲੇਮ ਟਾਬਰੀ ਮੰਡਲ ਵਿਖੇ, ਮੰਡਲ ਪ੍ਰਧਾਨ ਕੇਵਲ ਡੋਗਰਾ ਵੱਲੋਂ ਕਿਦਵਈ ਨਗਰ ਅਤੇ ਮਿੱਤਲ ਵੱਲੋਂ ਮਾਧੋਪੁਰੀ ਮੰਡਲ ਵਿਖੇ ਰੱਖੇ ਗਏ ਸਮਾਗਮਾਂ ਦੌਰਾਨ ਰਵਨੀਤ ਸਿੰਘ ਬਿੱਟੂ ਆਯੋਜਿਤ ਵਿਸ਼ਾਲ ਚੋਣ ਜਲਸੇ ‘ਤੇ ਪੁੱਜੇ, ਜਿੱਥੇ ਉਹਨਾਂ ਨਾਲ ਅਨਿਲ ਸਰੀਨ, ਪਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਦਿਨੇਸ਼ ਸਰਪਾਲ, ਛੀਨੂੰ ਚੁੱਘ, ਰੇਨੂ ਥਾਪਰ, ਕਨਿਕਾ ਜਿੰਦਲ, ਸ਼ੁਭਾਸ਼ ਡਾਬਰ ਯਸ਼ਪਾਲ ਚੌਧਰੀ, ਹਰਸ਼ ਸ਼ਰਮਾ, ਨਵਲ ਜੈਨ, ਮਹੇਸ਼ ਦੱਤ ਸ਼ਰਮਾ, ਅਸ਼ਵਨੀ ਟੰਡਨ ਭਾਰਤ ਭੂਸ਼ਣ ਜੌਹਰ, ਨਰਿੰਦਰ ਮੱਲੀ ਆਦਿ ਭਾਜਪਾ ਆਗੂ ਹਾਜ਼ਰ ਸਨ।

ਇਸ ਮੌਕੇ ਉਹਨਾਂ ਆਪਣੇ ਚੋਣ ਪ੍ਰਚਾਰ ਦੌਰਾਨ ਭਾਜਪਾ ਦੀਆਂ ਨੀਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੋਦੀ ਦੇ ਯਤਨਾਂ ਸਦਕਾ ਭਾਰਤ ਦੇਸ਼ ਅੱਜ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਿਲ ਹੋਇਆ ਹੈ। ਉਹਨਾਂ ਕਿਹਾ ਕਿ ਮੋਦੀ ਸਾਹਿਬ ਨੇ ਦਸਾਂ ਸਾਲਾਂ ਦੌਰਾਨ ਹੀ ਦੇਸ਼ ਹਿੱਤ ਐਸੇ ਫੈਸਲੇ ਲਏ ਹਨ ਕਿ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੀ ਭਾਰਤ ਦੀ ਤਾਕਤ ਅੱਗੇ ਸਿਰ ਝੁਕਾ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਸਮੇਤ ਪੰਜਾਬ ਦੇ ਲਈ ਵੀ ਅਨੇਕ ਤਰ੍ਹਾਂ ਦੇ ਪੈਕਜ ਦਿੱਤੇ। ਜਦ ਕਿ ਗਠਬੰਧਨ ਦੇ ਸਮੇਂ ਅਕਾਲੀ ਦਲ ਵਾਲੇ ਆਪਣਾ ਨਾਂ ਹੀ ਚਮਕਾਉਂਦੇ ਰਹੇ ਅਤੇ ਬਾਅਦ ਵਿੱਚ ਸੱਤਾ ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਅਤੇ ਆਪ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਕੇਂਦਰ ਦੀਆਂ ਸਕੀਮਾਂ ਸਮੇਤ ਰਾਜ ਪੱਧਰੀ ਸਕੀਮਾਂ ਨੂੰ ਸੂਬਾ ਵਾਸੀਆਂ ਤੱਕ ਪਹੁੰਚਾਉਣ। ਪ੍ਰੰਤੂ ਉਨਾਂ ਨੇ ਆਪ ਤਾਂ ਲੋਕਾਂ ਨੂੰ ਕੀ ਦੇਣਾ ਸੀ ਬਲਕਿ ਕੇਂਦਰ ਦੀਆਂ ਸਕੀਮਾਂ ਤੋਂ ਵੀ ਲੋਕਾਂ ਨੂੰ ਦੂਰ ਹੀ ਰੱਖਿਆ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਵਾਅਦਾ ਕਰਦੇ ਹਨ ਫਿਰ ਤੋਂ ਸਰਕਾਰ ਬਣਨ ‘ਤੇ ਹਰ ਸਕੀਮ ਲੋਕਾਂ ਦਾ ਪਹੁੰਚਾਉਣੀ ਉਹ ਆਪਣੀ ਜਿੰਮੇਵਾਰੀ ਸਮਝਣਗੇ।

Show More

Related Articles

Leave a Reply

Your email address will not be published. Required fields are marked *

Close