Canada

ਪ੍ਰੀਮੀਅਰ ਡੱਗ ਫੋਰਡ ਵੱਲੋਂ ਇਟੋਬੀਕੋ ਜਨਰਲ ਹਸਪਤਾਲ ਦਾ ਦੌਰਾ

ਟੋਰਾਂਟੋ, ,ਪ੍ਰੀਮੀਅਰ ਡੱਗ ਫੋਰਡ ਵੱਲੋਂ ਇਟੋਬੀਕੋ ਜਨਰਲ ਹਸਪਤਾਲ ਦਾ ਦੌਰਾ ਕੀਤਾ ਗਿਆ। ਪ੍ਰੀਮੀਅਰ ਵੱਲੋਂ ਇਹ ਦੌਰਾ ਨਵੇਂ ਮਰੀਜਾਂ ਲਈ ਬਣਾਏ ਗਏ ਟਾਵਰ ਦੇ ਮੁਕੰਮਲ ਹੋਣ ਤੇ ਉਸ ਦੀ ਓਪਨਿੰਗ ਦੇ ਸਬੰਧ ਵਿੱਚ ਕੀਤਾ ਗਿਆ। ਇੱਥੇ ਮਰੀਜਾਂ ਨੂੰ ਪਹਿਲ ਦਿੱਤੀ ਜਾਇਆ ਕਰੇਗੀ। ਫੋਰਡ ਸਰਕਾਰ ਵੱਲੋਂ ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਤੇ ਹਸਪਤਾਲ ਵਿੱਚ ਉਡੀਕ ਸਮੇਂ ਵਿੱਚ ਕਟੌਤੀ ਕਰਨ ਦੇ ਵਾਅਦੇ ਨੂੰ ਨਿਭਾਉਣ ਲਈ ਹੀ ਇਸ ਫੈਸਿਲਿਟੀ ਦਾ ਪਸਾਰ ਕੀਤਾ ਗਿਆ ਹੈ। ਓਨਟਾਰੀਓ ਭਰ ਦੀਆਂ ਕਮਿਊਨਿਟੀਜ ਲਈ ਹਾਲਵੇਅ ਹੈਲਥ ਕੇਅਰ ਗੰਭੀਰ ਮੁੱਦਾ ਬਣੀ ਹੋਈ ਹੈ। ਇਸ ਦੌਰਾਨ ਮਰੀਜਾਂ ਨੂੰ ਇਲਾਜ ਲਈ ਆਪਣੀ ਵਾਰੀ ਦੀ ਉਡੀਕ ਕਰਨ ਵਿੱਚ ਹੀ ਕਾਫੀ ਲੰਮਾਂ ਸਮਾਂ ਲੱਗ ਜਾਂਦਾ ਹੈ। ਇਸੇ ਲਈ ਓਨਟਾਰੀਓ ਸਰਕਾਰ ਵੱਲੋਂ ਅਗਲੇ ਦਸ ਸਾਲਾਂ ਵਿੱਚ ਹਸਪਤਾਲਾਂ ਵਿੱਚੋਂ ਹਾਲਵੇਅ ਹੈਲਥ ਕੇਅਰ ਖਤਮ ਕਰਨ ਤੇ ਮਰੀਜਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਆਰੀ ਦੇਖਭਾਲ ਮੁਹੱਈਆ ਕਰਵਾਉਣ ਲਈ 27 ਬਿਲੀਅਨ ਡਾਲਰ ਨਿਵੇਸ ਕਰਨ ਦੀ ਯੋਜਨਾ ਉਲੀਕੀ ਗਈ ਹੈ। ਇਸ ਮੌਕੇ ਫੋਰਡ ਨੇ ਆਖਿਆ ਕਿ ਅਸੀਂ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਵੱਲ ਅੱਜ ਇੱਕ ਹੋਰ ਕਦਮ ਚੁੱਕ ਲਿਆ ਹੈ। ਉਨ੍ਹਾਂ ਆਖਿਆ ਕਿ ਇਹ ਚਾਰ ਮੰਜਿਲਾ ਪੇਸੈਂਟ ਟਾਵਰ ਮਰੀਜਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਾਵੇਗਾ। ਇੱਥੇ ਐਮਰਜੰਸੀ, ਮੈਟਰਨਲ ਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਦਾ ਖਾਸ ਇੰਤਜਾਮ ਕੀਤਾ ਗਿਆ ਹੈ। ਇਸ ਦੌਰਾਨ ਸਿਹਤ ਮੰਤਰੀ ਦੇ ਪਾਰਲੀਮਾਨੀ ਅਸਿਸਟੈਂਟ ਰੌਬਿਨ ਮਾਰਟਿਨ ਵੀ ਫੋਰਡ ਨਾਲ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Close