International

ਟਰੰਪ ਅਤੇ  ਨਰਿੰਦਰ ਮੋਦੀ  ਜਾਪਾਨ ਵਿਚ ਜੀ–20 ਸ਼ਿਖਰ ਸੰਮੇਲਨ ਵਿਚ ਮਿਲਣ ਉਤੇ ਹੋਏ ਸਹਿਮਤ 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਜਾਪਾਨ ਵਿਚ ਜੀ–20 ਸ਼ਿਖਰ ਸੰਮੇਲਨ ਵਿਚ ਮਿਲਣ ਉਤੇ ਸਹਿਮਤ ਹੋਏ ਹਨ। ਦੋਵੇਂ ਆਗੂਆਂ ਨੇ ਅਮਰੀਕਾ–ਭਾਰਤ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਪਿਛਲੇ ਦੋ ਸਾਲ ਦੀਆਂ ਉਪਲੱਬਧੀਆਂ ਉਤੇ ਹੋਰ ਜ਼ਿਆਦਾ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।ਵਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਲੋਕ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਹਾਸਲ ਕਰਨ ਉਤੇ ਮੋਦੀ ਨੂੰ ਫੋਨ ਕਰਕੇ ਵਧਾਈ ਦਿੱਤੀ। ਇਕ ਬਿਆਨ ਵਿਚ ਵਾਈਟ ਹਾਊਸ ਨੇ ਕਿਹਾ ਕਿ ‘(ਦੋਵੇਂ) ਆਗੂ ਓਸਾਕਾ ਵਿਚ ਜੀ–20 ਸ਼ਿਖਰ ਸੰਮੇਲਨ ਵਿਚ ਇਕ–ਦੂਜੇ ਨਾਲ ਮੁਲਾਕਾਤ ਨੂੰ ਲੈ ਕੇ ਉਤਸੁਕ ਹਨ। ਉਥੇ ਅਮਰੀਕਾ, ਭਾਰਤ ਅਤੇ ਜਾਪਾਨ ਇਕ ਆਜ਼ਾਦ ਤੇ ਖੁੱਲ੍ਹੇ ਭਾਰਤ–ਪ੍ਰਸ਼ਾਂਤ ਲਈ ਆਪਣੀ ਸਾਂਝ ਦ੍ਰਿਸ਼ਟੀ ਉਤੇ ਕੰਮ ਲਈ ਇਕ ਤਿੰਨ ਧਿਰੀ ਮੀਟਿੰਗ ਕਰੇਗਾ।‘ ਜੀ–20 ਸ਼ਿਖਰ ਸੰਮੇਲਨ 28 ਅਤੇ 29 ਜੂਨ ਨੂੰ ਹੋਵੇਗਾ।ਬਾਅਦ ਵਿਚ ਜਾਪਾਨ ਦੀ ਯਾਤਰਾ ਉਤੇ ਜਾਣ ਤੋਂ ਪਹਿਲਾਂ ਵਾਈਟ ਹਾਊਸ ਦੇ ਸਾਊਥ ਲਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਟਰੰਪ ਨੇ ਕਿਹਾ ਕਿ ਮੈਂ ਹੁਣੇ–ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਅਤੇ ਮੈਂ ਉਨ੍ਹਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ। ਟਰੰਪ ਨੇ ਕਿਹਾ ਕਿ ‘ਮੈਂ ਆਪਣੇ ਦੇਸ਼ ਵੱਲੋਂ, ਆਪਣੇ ਵੱਲੋਂ ਅਤੇ ਹਰ ਵਿਅਕਤੀ ਵੱਲੋਂ ਵਧਾਈ ਦਿੱਤੀ। ਉਨ੍ਹਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਹ ਮੇਰੇ ਦੋਸਤ ਹਨ। ਭਾਰਤ ਨਾਲ ਸਾਡੇ ਬਹੁਤ ਚੰਗੇ ਰਿਸ਼ਤੇ ਹਨ।’ਰਾਸ਼ਟਰਪਤੀ ਟਰੰਪ ਨੇ ਬਾਅਦ ਵਿਚ ਇਕ ਟਵੀਟ ਵੀ ਕੀਤਾ ਅਤੇ ਮੋਦੀ ਨੂੰ ‘ਮਹਾਨ ਵਿਅਕਤੀ ਤੇ ਭਾਰਤ ਦੇ ਲੋਕਾਂ ਦਾ ਆਗੂ ਕਹਿਕੇ ਉਨ੍ਹਾਂ ਦੀ ਤਾਰੀਫ ਕੀਤੀ। ਟਰੰਪ ਨੇ ਕਿਹਾ ਕਿ ‘ਹੁਣੇ–ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ, ਜਿਸ ਵਿਚ ਮੈਂ ਉਨ੍ਹਾਂ ਦੀ ਰਾਜਨੀਤਿਕ ਜਿੱਤ ਉਤੇ ਉਨ੍ਹਾਂ ਨੂੰ ਵਧਾਈ ਦਿੱਤੀ।

Show More

Related Articles

Leave a Reply

Your email address will not be published. Required fields are marked *

Close