National

1951–52 ਤੋਂ ਲੈ ਕੇ 2019 ਤੱਕ ਦੀਆਂ ਆਮ ਚੋਣਾਂ ’ਚ ਹੋਈ ਕਿੰਨੀ–ਕਿੰਨੀ ਵੋਟਿੰਗ?

ਸਾਲ 2019 ਦੀਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਬੀਤੀ 19 ਮਈ ਨੂੰ ਮੁਕੰਮਲ ਹੋਈਆਂ ਹਨ। ਵੇਲੋਰ ਨੂੰ ਛੱਡ ਕੇ 542 ਸੀਟਾਂ ਉੱਤੇ ਹੋਈ ਵੋਟਿੰਗ ਨੂੰ ਲੈ ਕੇ ਥੋੜ੍ਹੀ ਹਿੰਸਾ ਦੌਰਾਨ ਆਮ ਜਨਤਾ ਵਿੱਚ ਇਹ ਚੋਣਾਂ ਕਾਫ਼ੀ ਉਤਸ਼ਾਹ ਛੱਡ ਗਈਆਂ। ਇਸ ਵਾਰ ਸੱਤ ਗੇੜ ਮਿਲਾ ਕੇ ਕੁੱਲ 67.11 ਫ਼ੀ ਸਦੀ ਵੋਟਿੰਗ ਹੋਈ ਹੈ।
ਆਓ ਜਾਣੀਏ ਕਿ ਸਾਲ 1951–52 ਦੌਰਾਨ ਹੋਈਆਂ ਦੇਸ਼ ਦੀਆਂ ਪਹਿਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕਿੰਨੇ ਫ਼ੀ ਸਦੀ ਪੋਲਿੰਗ ਹੁੰਦੀ ਰਹੀ ਹੈ। ਪਹਿਲੇ ਸਾਲ 61.16 ਫ਼ੀ ਸਦੀ ਵੋਟਰਾਂ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਸੀ। ਉਸ ਤੋਂ ਬਾਅਦ ਅਗਲੀਆਂ ਚੋਣਾਂ 1957 ’ਚ ਹੋਈਆਂ ਸਨ ਤੇ ਤਦ 63.73 ਫ਼ੀ ਸਦੀ ਲੋਕਾਂ ਨੇ ਆਪਣੇ ਇਸ ਹੱਕ ਦੀ ਵਰਤੋਂ ਕੀਤੀ ਸੀ।
ਫਿਰ 1962 ’ਚ 55.42 ਫ਼ੀ ਸਦੀ, 1967 ’ਚ 61.33 ਫ਼ੀ ਸਦੀ, 1971 ’ਚ 55.27 ਫ਼ੀ ਸਦੀ, 1977 ’ਚ 60.49 ਫ਼ੀ ਸਦੀ, 1980 ’ਚ 56.92 ਫ਼ੀ ਸਦੀ, 1984–1985 ’ਚ 64.01 ਫ਼ੀ ਸਦੀ, 1989 ’ਚ 61.95 ਫ਼ੀ ਸਦੀ, 1991–92 ’ਚ 55.88 ਫ਼ੀ ਸਦੀ, 1996 ’ਚ 57.94 ਫ਼ੀ ਸਦੀ, 1998 ’ਚ 61.97 ਫ਼ੀ ਸਦੀ, 1999 ’ਚ 59.99 ਫ਼ੀ ਸਦੀ, 2004 ਦੌਰਾਨ 58.07 ਫ਼ੀ ਸਦੀ, 2009 ’ਚ 58.21 ਫ਼ੀ ਸਦੀ, 2014 ’ਚ 66.44 ਫ਼ੀ ਸਦੀ ਪੋਲਿੰਗ ਹੋਈ ਸੀ ਅਤੇ ਐਤਕੀਂ ਸਾਲ 2019 ਦੌਰਾਨ 67.11 ਫ਼ੀ ਸਦੀ ਵੋਟਾਂ ਪਈਆਂ ਹਨ।

Show More

Related Articles

Leave a Reply

Your email address will not be published. Required fields are marked *

Close