Canada

ਸ਼ਹਿਰ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਟੀਟੀਸੀ ਸਟਰੀਟਕਾਰ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ

ਟੋਰਾਂਟੋ, ਐਤਵਾਰ ਸ਼ਾਮ ਨੂੰ ਸ਼ਹਿਰ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਟੀਟੀਸੀ ਸਟਰੀਟਕਾਰ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਕਾਰਨ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਸ਼ਾਮੀਂ 5:00 ਵਜੇ ਦੇ ਨੇੜੇ ਤੇੜੇ ਸਪੈਡੀਨਾ ਐਵਨਿਊ ਤੇ ਰਿਚਮੰਡ ਸਟਰੀਟ ਵੈਸਟ ਉੱਤੇ ਵਾਪਰੀ। ਟੀਟੀਸੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਛੁਰੇਬਾਜ਼ੀ ਦੀ ਘਟਨਾ 510 ਸਪੈਡੀਨਾ ਸਟਰੀਟਕਾਰ ਉੱਤੇ ਵਾਪਰੀ। ਘਟਨਾ ਦਾ ਸਿ਼ਕਾਰ ਹੋਇਆ ਇੱਕ ਵਿਅਕਤੀ ਅਧਿਕਾਰੀਆਂ ਨੂੰ ਸਟਰੀਟਕਾਰ ਦੇ ਅੰਦਰ ਹੀ ਮਿਲਿਆ ਜਦਕਿ ਦੂਜਾ ਜ਼ਖ਼ਮੀ ਵਿਅਕਤੀ ਗੱਡੀ ਦੇ ਬਾਹਰ ਮਿਲਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਜਾਂਚਕਾਰਾਂ ਨੇ ਦੱਸਿਆ ਕਿ ਮੌਕੇ ਤੋਂ ਉਨ੍ਹਾਂ ਨੂੰ ਹਥਿਆਰ ਵੀ ਬਰਾਮਦ ਹੋਇਆ। ਇਸ ਮਾਮਲੇ ਵਿੱਚ ਲੋੜੀਂਦਾ ਮਸ਼ਕੂਕ ਛੇ ਫੁੱਟ ਦੋ ਇੰਚ ਲੰਮਾ ਸਿਆਹ ਨਸਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ, ਜਿਸ ਦੇ ਘੁੰਗਰਾਲੇ ਵਾਲ ਹਨ ਤੇ ਉਨ੍ਹਾਂ ਦੀ ਉਹ ਪੋਨੀਟੇਲ ਬਣਾ ਕੇ ਰੱਖਦਾ ਹੈ।

Show More

Related Articles

Leave a Reply

Your email address will not be published. Required fields are marked *

Close