National

​​​​​​​ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਲਈ ਭਾਰਤ ਦੇ ਜਤਨ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਅਗਲੇ ਹਫ਼ਤੇ ਚੀਨ ਦੇ ਉੱਚ ਅਧਿਕਾਰੀਆਂ ਦੇ ਨਾਲ–ਨਾਲ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਮੌਕੇ ਆਪਸੀ ਦਿਲਚਸਪੀ ਤੇ ਹਿਤਾਂ ਵਾਲੇ ਬਹੁਤ ਸਾਰੇ ਮੁੱਦਿਆਂ ਉੱਤੇ ਚਰਚਾ ਹੋਵੇਗਾ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਮਸੂਦ ਅਜ਼ਹਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਲਈ ਉਸ ਦਾ ਨਾਂਅ ਸੂਚੀਬੱਧ ਕਰਵਾਉਣਾ ਹੋਵੇਗਾ।
ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸ੍ਰੀ ਗੋਖਲੇ ਦੋ ਦਿਨ ਬੀਜਿੰਗ ’ਚ ਰਹਿਣਗੇ ਤੇ ਉਨ੍ਹਾਂ ਦੀ ਯਾਤਰਾ ਐਤਵਾਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦਾ ਇਹ ਚੀਨ ਦੌਰਾ ਆਮ ਨਿਯਮਤ ਕੂਟਨੀਤਕ ਸਲਾਹ–ਮਸ਼ਵਰੇ ਦਾ ਹਿੱਸਾ ਹੈ।
ਸ੍ਰੀ ਗੋਖਲੇ ਪਹਿਲਾਂ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਉਹ 22 ਅਪ੍ਰੈਲ ਨੂੰ ਕਈ ਮੀਟਿੰਗਾਂ ਕਰਨਗੇ ਤੇ ਉਹ ਉੱਪ ਵਿਦੇਸ਼ ਮੰਤਰੀ ਕੌਂਗ ਜ਼ੁਆਨਯੂ ਨਾਲ ਵੀ ਮੁਲਾਕਾਤ ਕਰਨਗੇ।
ਚੀਨ ਤੋਂ ਬਾਅਦ ਸ੍ਰੀ ਗੋਖਲੇ ਦਾ ਪ੍ਰੋਗਰਾਮ ਬਰਲਿਨ (ਜਰਮਨੀ) ਜਾਣ ਦਾ ਹੈ। ਦਰਅਸਲ, ਇਹ ਸਭ ਆਉਂਦੇ ਜੂਨ ਮਹੀਨੇ ਟੋਕੀਓ (ਜਾਪਾਨ) ਵਿਖੇ ਹੋਣ ਵਾਲੇ ਜੀ–20 ਦੇਸ਼ਾਂ ਦੇ ਸਿਖ਼ਰ–ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਪਹਿਲਾਂ ਤਿਆਰੀਆਂ ਵਜੋਂ ਹੋ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close