Canada

ਕੈਨੇਡਾ ਵਿਚ 57 ਫੀਸਦੀ ਤਕ ਵਧੇ ਭੰਗ ਦੇ ਭਾਅ

 

ਟੋਰਾਂਟੋ, : ਕੈਨੇਡਾ ਵਿਚ ਭੰਗ ਦੀ ਕਾਲਾਬਾਜਾਰੀ ਨੂੰ ਰੋਕਣ ਲਈ ਸਰਕਾਰ ਨੇ ਭਾਵੇਂ ਇਸ ਨੂੰ ਲਾਇਸੰਸਸ਼ੁਦਾ ਸਟੋਰਾਂ ਉਤੇ ਉਪਲਬੱਧ ਕਰਵਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਕੈਨੇਡਾ ਵਿਚ ਭੰਗ ਦੀ ਕਾਲਾਬਾਜਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਜਿਸ ਦਾ ਮੁਖ ਕਾਰਨ ਗ਼ੈਰਕਾਨੂੰਨੀ ਤੌਰ ‘ਤੇ ਵਿਕਣ ਵਾਲੀ ਭੰਗ ਦੇ ਮੁਕਾਬਲੇ ਲਾਇਸੰਸਸ਼ੁਦਾ ਸਟੋਰਾਂ ‘ਤੇ ਮਿਲ ਰਹੀ ਭੰਗ 57 ਫ਼ੀਸਦੀ ਮਹਿੰਗੀ ਹੈ।
ਕੈਨੇਡਾ ਸਰਕਾਰ ਨੇ ਕਾਲਾਬਾਜ਼ਾਰੀ ਰੋਕਣ ਲਈ ਭੰਗ ਦੀ ਕਾਨੂੰਨੀ ਵਿਕਰੀ ਨੂੰ ਹਰੀ ਝੰਡੀ ਦਿਤੀ ਸੀ ਪਰ ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਭੰਗ ਦੀਆਂ ਕੀਮਤਾਂ ਵਿਚ 17 ਫ਼ੀ ਸਦੀ ਵਾਧਾ ਹੋ ਚੁੱਕਾ ਹੈ। ਨਿਊ ਬ੍ਰਨਜ਼ਵਿਕ ਅਤੇ ਮੈਨੀਟੋਬਾ ਰਾਜਾਂ ਦੇ ਲੋਕਾਂ ਨੂੰ ਸਭ ਤੋਂ ਮਹਿੰਗੇ ਭਾਅ ਭੰਗ ਖ਼ਰੀਦਣੀ ਪੈ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਕਾਨੂੰਨੀ ਤੌਰ ‘ਤੇ ਜਾਇਜ਼ ਸਰੋਤਾਂ ਤੋਂ ਭੰਗ ਖ਼ਰੀਦਣ ਵਾਲਿਆਂ ਨੂੰ ਗ਼ੈਰਕਾਨੂੰਨੀ ਸਰੋਤਾਂ ਦੇ ਮੁਕਾਬਲੇ 56.8 ਫ਼ੀਸਦੀ ਵੱਧ ਕੀਮਤ ਅਦਾ ਕਰਨੀ ਪੈ ਰਹੀ ਹੈ। ਭੰਗ ਨੂੰ ਕਾਨੂੰਨੀ ਮਾਨਤਾ ਤੋਂ ਪਹਿਲਾਂ ਪ੍ਰਤੀ ਗ੍ਰਾਮ ਕੀਮਤ 6 ਡਾਲਰ 85 ਸੈਂਟ ਮੰਨੀ ਗਈ ਜਦਕਿ ਹੁਣ ਇਹ 10 ਡਾਲਰ 73 ਸੈਂਟ ਦੇ ਅੰਕੜੇ ‘ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਉਕਤ ਗਿਣਤੀ-ਮਿਣਤੀ 17 ਅਕਤੂਬਰ 2018 ਤੋਂ 31 ਮਾਰਚ 2019 ਦਰਮਿਆਨ ਉਪਲਬਧ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਕਾਨੂੰਨੀ ਮਾਨਤਾ ਤੋਂ ਪਹਿਲਾਂ ਨਿਊ ਬ੍ਰਨਜ਼ਵਿਕ ਵਿਚ ਭੰਗ ਸਭ ਤੋਂ ਸਸਤੀ ਹੁੰਦੀ ਸੀ ਪਰ ਪਿਛਲੇ ਸਮੇਂ ਦੌਰਾਨ ਇਸ ਦੀ ਕੀਮਤ ਵਿਚ 30.5 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਭੰਗ ਦੀ ਸਭ ਤੋਂ ਘੱਟ ਕੀਮਤ ਕਿਊਬਿਕ ਵਿਚ ਚੱਲ ਰਹੀ ਹੈ ਜਿਥੇ ਲੋਕ 6 ਡਾਲਰ 75 ਸੈਂਟ ਪ੍ਰਤੀ ਗ੍ਰਾਮ ਦੀ ਦਰ ‘ਤੇ ਭੰਗ ਖ਼ਰੀਦ ਸਕਦੇ ਹਨ ਪਰ ਨੌਰਥ-ਵੈਸਟ ਟੈਰੇਟਰੀਜ਼ ਦੇ ਪ੍ਰਤੀ ਗ੍ਰਾਮ ਭੰਗ ਖ਼ਰੀਦਣ ਵਾਸਤੇ 14 ਡਾਲਰ 45 ਸੈਂਟ ਦੀ ਰਕਮ ਖ਼ਰਚ ਕਰਨੀ ਪੈ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close