International

ਪਾਕਿ ਫੌਜ ਨੇ ਮੀਡੀਆ ਨੂੰ ਬਾਲਾਕੋਟ ਮਦਰਸਾ ਵਿਖਾਇਆ

ਪਾਕਿਸਤਾਨੀ ਫੌਜ ਨੇ ਅੰਤਰਰਾਸ਼ਟਰੀ ਮੀਡੀਆ ਕਰਮੀਆਂ ਦੀ ਇਕ ਟੀਮ ਅਤੇ ਵਿਦੇਸ਼ੀ ਕੂਟਨੀਤਕਾਂ ਨੂੰ ਬਾਲਾਕੋਟ ਦੇ ਉਸ ਮਦਰਸੇ ਅਤੇ ਉਸਦੇ ਆਸ–ਪਾਸ ਖੇਤਰ ਦਾ ਦੌਰਾ ਕਰਵਾਇਆ ਜਿੱਥੇ ਭਾਰਤ ਨੇ 43 ਦਿਨ ਪਹਿਲਾਂ ਜੈਸ਼–ਏ–ਮੁਹੰਮਦ ਦੇ ਸਭ ਤੋਂ ਵੱਡੇ ਟ੍ਰੇਨਿੰਗ ਕੈਂਪ ਉਤੇ ਹਮਲਾ ਕੀਤਾ ਸੀ।
ਬੀਬੀਸੀ ਉਰਦੂ ਮੁਤਾਬਕ ਟੀਮ ਨੂੰ ਇਕ ਹੈਲੀਕਾਪਟਰ ਵਿਚ ਇਸਲਾਮਾਬਾਦ ਤੋਂ ਬਾਲਾਕੋਟ ਦੇ ਜਾਬਾ ਲੈ ਕੇ ਜਾਇਆ ਗਿਆ। ਹਰੇ–ਭਰੇ ਦਰਖਤਾਂ ਨਾਲ ਘਿਰੇ ਇਕ ਪਹਾੜ ਦੀ ਉਚਾਈ ਉਤੇ ਸਥਿਤ ਇਸ ਮਦਰਸੇ ਤੱਕ ਪਹੁੰਚਣ ਲਈ ਡੇਢ ਤੱਕ ਚੱਲਣਾ ਪਿਆ। ਪਾਕਿਸਤਾਨ ਦੀ ਫੌਜ ਮੁਤਾਬਕ ਸਮੂਹ ਨੇ ਚੜਾਈ ਕਰਦੇ ਸਮੇਂ ਪਹਾੜ ਦੀ ਢਲਾਣ ਉਤੇ ਇਕ ਟੋਆ ਵੀ ਵੇਖਿਆ ਜਿੱਥੇ ਭਾਰਤੀ ਜਹਾਜ਼ਾਂ ਨੇ ਧਮਾਕੇ ਕੀਤੇ ਸਨ।
ਬੀਬੀਸੀ ਨੇ ਦੱਸਿਆ ਕਿ ਜਦੋਂ ਸਮੂਹ ਮਦਰਸੇ ਦੇ ਵਿਚ ਪਹੁੰਚਿਆ ਤਾਂ ਉਥੇ 12–13 ਸਾਲ ਦੇ ਕਰੀਬ 150 ਬੱਚੇ ਹਾਜ਼ਰ ਸਨ ਅਤੇ ਉਨ੍ਹਾਂ ਨੂੰ ਕੁਰਾਨ ਪੜ੍ਹਾਈ ਜਾ ਰਹੀ ਸੀ। ਟੀਮ ਦਾ ਇਹ ਦੌਰਾ ਕਰੀਬ 20 ਮਿੰਟ ਤੱਕ ਚਲਿਆ ਅਤੇ ਉਨ੍ਹਾਂ ਨੂੰ ਫੋਟੋ ਲੈਣ ਦੀ ਆਗਿਆ ਦਿੱਤੀ ਗਈ ਅਤੇ ਉਨ੍ਹਾਂ ਤੋਂ ਕੁਝ ਨੇ ਅਧਿਆਪਕਾਂ ਨਾਲ ਗੱਲ ਵੀ ਕੀਤੀ। ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।
ਇਹ ਸੰਕੇਤ ਦਿੰਦੇ ਹੋਏ ਭਾਰਤ ਦੇ ਹਮਲੇ ਵਾਲਾ ਦਾਅਵਾ ਸਹੀ ਨਹੀਂ, ਉਨ੍ਹਾਂ ਕਿਹਾ ਕਿ ਇਹ ਪੁਰਾਣਾ ਮਦਰਸਾ ਹੈ ਅਤੇ ਹਮੇਸ਼ਾ ਤੋਂ ਅਜਿਹਾ ਹੀ ਸੀ। ਇਹ ਉਸ ਸਥਾਨ ਉਤੇ ਵਿਦੇਸ਼ੀ ਮੀਡੀਆ ਅਤੇ ਡਿਪਲੋਮੈਟਸ ਦਾ ਪਹਿਲਾਂ ਰਸਮੀ ਦੌਰਾ ਸੀ ਜਿੱਥੇ ਭਾਰਤ ਨੇ ਹਮਲਾ ਕਰਕੇ ਸੈਕੜੇ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close