National

ਵਾਈਸ ਐਡਮਿਰਲ ਵਿਮਲ ਵਰਮਾ ਪੁੱਜੇ ਫ਼ੌਜੀ ਅਦਾਲਤ, ਸੀਨੀਅਆਰਤਾ ਅੱਖੋਂ ਪ੍ਰੋਖੇ ਕਰਨ ਤੋਂ ਖ਼ਫ਼ਾ

ਸਮੁੰਦਰੀ ਫ਼ੌਜ ਮੁਖੀ ਦੀ ਨਿਯੁਕਤੀ ਵਿੱਚ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਵਾਈਸ ਐਡਮਿਰਲ (VA) ਵਿਮਲ ਵਰਮਾ ਨੇ ਇਸ ਮਾਮਲੇ ਵਿੱਚ ਹਥਿਆਰਬੰਦ ਬਲ ਟ੍ਰਿਬਿਊਨਲ ਵਿੱਚ ਅਪੀਲ ਦਾਖ਼ਲ ਕਰ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਸਰਕਾਰ ਨੇ ਬੀਤੀ 23 ਮਾਰਚ ਨੂੰ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਨਵਾਂ ਨੇਵੀ ਚੀਫ਼ (ਸਮੁੰਦਰੀ ਫ਼ੌਜ ਮੁਖੀ) ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਹ ਐਡਮਿਰਲ ਸੁਨੀਲ ਲਾਂਬਾ ਦਾ ਸਥਾਨ ਲੈਣਗੇ, ਜੋ 31 ਮਈ ਨੂੰ ਸੇਵਾ–ਮੁਕਤ ਹੋ ਰਹੇ ਹਨ।ਵਾਈਸ ਐਡਮਿਰਲ ਵਰਮਾ ਦੀ ਇਸ ਨਿਯੁਕਤੀ ਨੂੰ ਲੈ ਕੇ ਅਦਾਲਤ ਪੁੱਜਣ ’ਤੇ ਤਿੰਨ ਸਾਲ ਪਹਿਲਾਂ ਫ਼ੌਜ ਮੁਖੀ ਦੀ ਨਿਯੁਕਤੀ ਉੱਤੇ ਹੋਇਆ ਵਿਵਾਦ ਇੱਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉਸ ਵੇਲੇ ਵੀ ਸਰਕਾਰ ਨੇ ਕਥਿਤ ਤੌਰ ਉੱਤੇ ਦੋ ਸੀਨੀਅਰ ਲੈਫ਼ਟੀਨੈਂਟ ਜਨਰਲਾਂ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰ ਕੇ ਲੈਫ਼ਟੀਨੈਂਟ ਬਿਪਿਨ ਰਾਵਤ ਨੂੰ ਫ਼ੌਜ ਮੁਖੀ ਨਿਯੁਕਤ ਕੀਤਾ ਸੀ।
ਵਾਈਸ ਐਡਮਿਰਲ ਵਰਮਾ ਸਾਬਕਾ ਐਡਮਿਰਲ ਨਿਰਮਲ ਵਰਮਾ ਦੇ ਭਰਾ ਹਨ। ਐਡਮਿਰਲ ਨਿਰਮਲ ਵਰਮਾ 2009 ਤੋਂ 2012 ਤੱਕ ਸਮੁੰਦਰੀ ਫ਼ੌਜ ਦੇ ਮੁਖੀ ਸਨ। ਵਾਈਸ ਐਡਮਿਰਲ ਵਰਮਾ ਨੂੰ 1979 ਵਿੱਚ ਸਮੁੰਦਰੀ ਫ਼ੌਜ ਵਿੱਚ ਕਮਿਸ਼ਨ ਮਿਲਿਆ ਸੀ, ਜਦ ਕਿ ਵਾਈਸ ਐਡਮਿਰਲ ਸਿੰਘ ਨੂੰ 1980 ਵਿੱਚ ਕਮਿਸ਼ਨ ਮਿਲਿਆ ਸੀ ਤੇ ਉਹ ਲਗਭਗ 6 ਮਹੀਨੇ ਸੀਨੀਅਰ ਹਨ।
ਵਾਈਸ ਐਡਮਿਰਲ ਸਿੰਘ ਸਮੁੰਦਰੀ ਫ਼ੌਜ ਦੀ ਪੂਰਬੀ ਕਮਾਂਡ ਦੇ ਮੁਖੀ ਹਨ ਤੇ ਉਹ ਸਮੁੰਦਰੀ ਫ਼ੌਜ ਦੇ ਮੁਖੀ ਬਣਨ ਵਾਲੇ ਪਹਿਲੇ ਹੈਲੀਕਾਪਟਰ ਪਾਇਲਟ ਹਨ। ਵਾਈਸ ਐਡਮਿਰਲ ਵਰਮਾ ਨੇ ਆਪਣੀ ਪਟੀਸ਼ਨ ਵਿੱਚ ਉਨ੍ਹਾਂ ਤੋਂ ਜੂਨੀਅਰ ਅਧਿਕਾਰੀ ਨੂੰ ਸਮੁੰਦਰੀ ਫ਼ੌਜ ਦਾ ਮੁਖੀ ਬਣਾਏ ਜਾਣ ਦੇ ਕਾਰਨ ਬਾਰੇ ਜਾਣਨਾ ਚਾਹਿਆ ਹੈ।

Show More

Related Articles

Leave a Reply

Your email address will not be published. Required fields are marked *

Close