Canada

ਕੈਨੇਡਾ : ……. ਐਨਡੀਪੀ ਵੱਲੋਂ ਗੁਡੇਲ ਨੂੰ ਕਮੇਟੀ ਸਾਹਮਣੇ ਪੇਸ਼ ਕਰਨ ਦੀ ਮੰਗ

ਓਟਵਾ, ਪਿਛਲੇ ਬੁੱਧਵਾਰ ਐਨਡੀਪੀ ਦੇ ਪਬਲਿਕ ਸੇਫਟੀ ਕ੍ਰਿਟਿਕ ਮੈਥਿਊ ਡਿਊਬ ਨੇ ਪਬਲਿਕ ਸੇਟਫੀ ਤੇ ਨੈਸ਼ਨਲ ਸਕਿਊਰਿਟੀ ਸਬੰਧੀ ਮੌਜੂਦਾ ਕਮੇਟੀ ਨੂੰ ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਬਾਰੇ ਮੰਤਰੀ ਰਾਲਫ ਗੁਡੇਲ ਨੂੰ ਕਮੇਟੀ ਸਾਹਮਣੇ ਪੇਸ਼ ਕਰਨ ਦੇ ਆਪਣੇ ਇਰਾਦੇ ਬਾਰੇ ਦੱਸਿਆ। ਡਿਊਬ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ 11 ਦਸੰਬਰ, 2018 ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤੀ ਗਈ ਰਿਪਰੋਟ, ਜਿਸ ਵਿੱਚ ਕੈਨੇਡਾ ਨੂੰ ਅੱਤਵਾਦ ਤੋਂ ਖਤਰਾ ਦਰਸਾਇਆ ਗਿਆ ਸੀ, ਦੇ ਸਬੰਧ ਵਿੱਚ ਗੁਡੇਲ ਕਮੇਟੀ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣ।
ਪਿਛਲੇ ਸਾਲ ਦਸੰਬਰ ਵਿੱਚ ਗੁਡੇਲ ਨੂੰ ਇੱਕ ਪੱਤਰ ਭੇਜਣ ਤੋਂ ਬਾਅਦ ਜਦੋਂ ਪਬਲਿਕ ਸੇਫਟੀ ਮੰਤਰੀ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਡਿਊਬ ਨੇ ਇਹ ਮਤਾ ਪੇਸ਼ ਕੀਤਾ। ਡਿਊਬ ਨੇ ਪੱਤਰ ਰਾਹੀਂ ਇਹ ਸਵਾਲ ਪੁੱਛੇ ਸਨ ਕਿ ਸਿੱਖ ਤੇ ਮੁਸਲਮਾਨ ਭਾਈਚਾਰੇ ਨੂੰ ਅੱਤਵਾਦੀਆਂ ਦਾ ਦਰਜਾ ਕਿਉਂ ਦਿੱਤਾ ਗਿਆ ਹੈ। ਇਸ ਬਾਰੇ ਚਿੰਤਾ ਪ੍ਰਗਟਾਉਂਦਿਆਂ ਡਿਊਬ ਨੇ ਆਪਣੇ ਪੱਤਰ ਵਿੱਚ ਇਹ ਵੀ ਚਿੰਤਾ ਪ੍ਰਗਟਾਈ ਕਿ ਇਸ ਤਰ੍ਹਾਂ ਦੇ ਲੇਬਲ ਲੱਗਣ ਦਾ ਕਿੰਨਾ ਖਤਰਾ ਹੈ ਤੇ ਇਸ ਨਾਲ ਇਨ੍ਹਾਂ ਦੋਵਾਂ ਕਮਿਊਨਿਟੀਜ਼ ਦੇ ਅਕਸ ਬਾਰੇ ਲੋਕਾਂ ਦੀ ਧਾਰਨਾ ਪੱਕੀ ਹੋ ਜਾਵੇਗੀ, ਜੋ ਕਿ ਗਲਤ ਹੈ।  ਬੁੱਧਵਾਰ ਨੂੰ ਕਮੇਟੀ ਨਾਲ ਗੱਲ ਕਰਦਿਆਂ ਡਿਊਬ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ ਕਿ ਕਮੇਟੀ ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ 21 ਜੂਨ, 2019 ਤੋਂ ਪਹਿਲਾਂ ਆਪਣੇ ਸਾਹਮਣੇ ਪੇਸ਼ ਹੋਣ ਲਈ ਆਖੇ ਤਾਂ ਕਿ ਉਨ੍ਹਾਂ ਤੋਂ 2018 ਵਿੱਚ ਜਨਤਕ ਕੀਤੀ ਗਈ ਰਿਪੋਰਟ ਬਾਰੇ ਸਵਾਲ ਜਵਾਬ ਕੀਤੇ ਜਾ ਸਕਣ। ਡਿਊਬ ਨੇ ਆਖਿਆ ਕਿ ਜਿਨ੍ਹਾਂ ਕਮਿਊਨਿਟੀਜ਼ ਦੇ ਨਾਂ ਇਸ ਰਿਪੋਰਟ ਵਿੱਚ ਲਏ ਗਏ ਹਨ ਉਨ੍ਹਾਂ ਨੇ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਹੈ ਕਿ ਉਨ੍ਹਾਂ ਉੱਤੇ ਇਸ ਦਾ ਕੀ ਪ੍ਰਭਾਵ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਗੱਲ ਮੁੜ ਵਿਚਾਰਨ ਵਾਲੀ ਹੈ ਕਿ ਇਸ ਰਿਪੋਰਟ ਵਿੱਚ ਇਨ੍ਹਾਂ ਗਰੁੱਪਜ਼ ਦੇ ਨਾਂ ਕਿਵੇਂ ਆਏ। ਇਸ ਫੈਸਲੇ ਬਾਰੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੇ ਜਾਣ ਦੀ ਲੋੜ ਹੈ।
ਜਗਮੀਤ ਸਿੰਘ ਤੇ ਐਨਡੀਪੀ ਦਾ ਮੰਨਣਾ ਹੈ ਕਿ ਕੈਨੇਡੀਅਨ ਬਿਹਤਰ ਡਿਜ਼ਰਵ ਕਰਦੇ ਹਨ। ਉਨ੍ਹਾਂ ਸਾਰੇ ਲਿਬਰਲਾਂ ਤੇ ਕੰਜ਼ਰਵੇਟਿਵ ਮੈਂਬਰਾਂ ਨੂੰ ਇਸ ਮਤੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤੇ ਆਖਿਆ ਕਿ ਇਹ ਮੁੱਦਾ ਜੋ ਕਿ ਸਿੱਖਾਂ ਤੇ ਮੁਸਲਮਾਨ ਕਮਿਊਨਿਟੀ ਲਈ ਅਹਿਮ ਹੈ, ਨੂੰ ਹੱਲ ਕਰਨ ਲਈ ਗੁਡੇਲ ਕਮੇਟੀ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣ।

Show More

Related Articles

Leave a Reply

Your email address will not be published. Required fields are marked *

Close