National

ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ’ਚ ਸ਼ਾਮਲ, ਦਸਿਆ ਕਾਰਨ

ਰੰਗੀਲਾ ਗਰਲ ਦੇ ਨਾਂ ਨਾਲ ਆਪਣੇ ਜ਼ਮਾਨੇ ਦੀ ਮਸ਼ਹੂਰ ਰਹੀ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਅੱਜ ਆਪਣਾ ਸਿਆਸੀ ਸਫਰ ਸ਼ੁਰੂ ਕਰ ਲਿਆ। 45 ਸਾਲਾ ਉਰਮਿਲਾ ਅੱਜ ਬੁੱਧਵਾਰ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਈ। ਦਿੱਲੀ ਵਿਖੇ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕਾਂਗਰਸ ਦੇ ਮੁੰਬਈ ਇਕਾਈ ਦੇ ਪ੍ਰਧਾਨ ਮਿਲਿੰਦ ਦੇਵੜਾ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਉਰਮਿਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉਰਮਿਲਾ ਮਾਤੋਂਡਕਰ ਨੇ ਇਸ ਮੌਕੇ ਕਾਂਗਰਸੀ ਆਗੂ ਬਣਨ ਦਾ ਕਾਰਨ ਦਸਦਿਆਂ ਕਿਹਾ ਕਿ ਉਹ ਗਲੈਮਰ ਕਾਰਨ ਨਹੀਂ ਬਲਕਿ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਚ ਸ਼ਾਮਲ ਹੋਈ ਹਨ। ਉਨ੍ਹਾਂ ਕਿਹਾ ਕਿ ਸਰਗਰਮ ਸਿਆਸਤ ਚ ਇਹ ਮੇਰਾ ਪਹਿਲਾ ਕਦਮ ਹੈ। ਮੈਂ ਸਿਆਅਤ ਚ ਗਲੈਮਰ ਕਾਰਨ ਨਹੀਂ ਬਲਕਿ ਪਾਰਟੀ ਦੀ ਵਿਚਾਰਧਾਰਾ ਕਾਰਨ ਆਈ ਹਾਂ। ਅੱਜ ਹਰੇਕ ਵਿਕਅਤੀ ਦੀ ਆਜ਼ਾਦੀ ਤੇ ਸਵਾਲ ਖੜ੍ਹੇ ਹੋ ਗਏ ਹਨ, ਬੋਰੋਜ਼ਗਾਰੀ ਕਾਫੀ ਵੱਧ ਗਈ ਹੈ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਬਾਰੇ ਉਰਮਿਲਾ ਨੇ ਕਿਹਾ, ਦੇਸ਼ ਨੂੰ ਸਭ ਨੂੰ ਨਾਲ ਲੈ ਕੇ ਚਲਣ ਵਾਲਾ ਨੇਤਾ ਚਾਹੀਦਾ ਹੈ, ਅਜਿਹਾ ਨੇਤਾ ਜਿਹੜਾ ਭੇਦਭਾਵ ਨਾ ਕਰਦਾ ਹੋਵੇ। ਰਾਹੁਲ ਦੇਸ਼ ਦੇ ਇੱਕੋ ਇਕ ਨੇਤਾ ਹਨ ਜਿਹੜੇ ਸਭ ਨੂੰ ਨਾਲ ਲੈ ਕੇ ਚਲ ਸਕਦੇ ਹਨ।’ਦੱਸਣਯੋਗ ਹੈ ਕਿ ਫ਼ਿਲਮ ‘ਮਾਸੂਮ’ ਤੋਂ ਬਤੌਰ ਬਾਲ ਕਲਾਕਾਰ ਅਤੇ ‘ਰੰਗੀਲਾ’ ਤੋਂ ਬਤੌਰ ਅਦਾਕਾਰਾ ਹਿੰਦੀ ਸਿਨੇਮਾ ਚ ਆਪਣਾ ਸਿੱਕਾ ਜਮਾਉਣ ਵਾਲੀ ਉਰਮਿਲਾ ਮਾਤੋਂਡਕਰ ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਸਕਦੀ ਹਨ। ਹਾਲਾਂਕਿ ਪਾਰਟੀ ਵਲੋਂ ਇਸਦੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।ਹਿੰਦੁਸਤਾਨ ਟਾਈਮਜ਼ ਪੰਜਾਬੀ ਨੇ ਲੰਘੇ ਦਿਨ ਮੰਗਲਵਾਰ ਨੂੰ ਹੀ ਇਸ ਖ਼ਬਰ ਦਾ ਖੁਲਾਸਾ ਕਰ ਦਿੱਤਾ ਸੀ ਕਿ ਅਦਾਕਾਰਾ ਉਰਮਿਲਾ ਮਾਤੋਂਡਕਰ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੀ ਹਨ।

Show More

Related Articles

Leave a Reply

Your email address will not be published. Required fields are marked *

Close