International

ਸਿਟੀ ਆਫ ਮਿਸੀਸਾਗਾ ਵੱਲੋਂ 2018 ਵਿੱਚ ਬਿਲਡਿੰਗਾਂ ਦੇ ਪਰਮਿਟ ਲਈ 2 ਬਿਲੀਅਨ ਡਾਲਰ ਜਾਰੀ

ਮਿਸੀਸਾਗਾ, ਸਿਟੀ ਆਫ ਮਿਸੀਸਾਗਾ ਵੱਲੋਂ 2018 ਵਿੱਚ ਬਿਲਡਿੰਗਾਂ ਦੇ ਪਰਮਿਟ ਲਈ 2 ਬਿਲੀਅਨ ਡਾਲਰ ਜਾਰੀ ਕੀਤੇ ਗਏ ਹਨ। ਇਹ ਮਿਸੀਸਾਗਾ ਦੇ ਅਰਥਚਾਰੇ ਵਿੱਚ ਹੋਏ ਸੁਧਾਰ ਤੇ ਵਿਕਾਸ ਦਾ ਦਮਦਾਰ ਸੰਕੇਤ ਹੈ। 2018 ਦੀ ਰਿਪੋਰਟ ਮੁਤਾਬਕ 1.85 ਬਿਲੀਅਨ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 3,884 ਇਮਾਰਤਾਂ ਦੇ ਪਰਮਿਟ ਜਾਰੀ ਕੀਤੇ ਗਏ। ਇਨ੍ਹਾਂ ਵਿੱਚ ਹਰ ਤਰ੍ਹਾਂ ਦੀਆਂ ਇਮਾਰਤਾਂ ਦੇ ਪਰਮਿਟ ਜਿਨ੍ਹਾਂ ਵਿੱਚ ਨਵੀਆਂ ਇਮਾਰਤਾਂ, ਵਾਧੇ, ਗੈਰਾਜ, ਡੈੱਕ ਤੇ ਸ਼ੈੱਡ ਆਦਿ ਨੂੰ ਸ਼ਾਮਲ ਕੀਤਾ ਗਿਆ। ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਸਾਡੇ ਸ਼ਹਿਰ ਦੇ ਆਕਾਰ ਮੁਤਾਬਕ ਇਹ ਆਂਕੜੇ ਕਾਫੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਤੋਂ ਇਹੋ ਸਿੱਧ ਹੁੰਦਾ ਹੈ ਕਿ ਸਾਡੇ ਸ਼ਹਿਰ ਦੀ ਕਾਫੀ ਮੰਗ ਹੈ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਅਸੀਂ ਰਿਹਾਇਸ਼ੀ ਤੇ ਕਮਰਸ਼ੀਅਲ ਇਮਾਰਤਾਂ ਦੇ ਵਿਕਾਸ ਦਾ ਲੰਮਾਂ ਸਫਰ ਤੈਅ ਕੀਤਾ ਹੈ। ਇਸ ਤਰ੍ਹਾਂ ਦਾ ਵਿਕਾਸ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਮਿਸੀਸਾਗਾ ਬਿਜ਼ਨਸ ਲਈ ਤਿਆਰ ਹੈ ਤੇ ਸਾਡੇ ਸ਼ਹਿਰ ਵਿੱਚ ਲੋਕ ਰਹਿਣਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ ਤੇ ਕਾਰੋਬਾਰ ਕਰਕੇ ਸਫਲ ਹੋਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇੰਡਸਟਰੀਅਲ ਤੇ ਕਮਰਸ਼ੀਅਲ ਇਮਾਰਤਾਂ ਲਈ 771 ਮਿਲੀਅਨ ਡਾਲਰ ਤੇ ਰਿਹਾਇਸ਼ੀ ਇਮਾਰਤਾਂ ਲਈ 988 ਮਿਲੀਅਨ ਡਾਲਰ ਦੇ ਪਰਮਿਟ ਜਾਰੀ ਕੀਤੇ ਗਏ। ਇਨ੍ਹਾਂ ਪਰਮਿਟਸ ਦੀ ਬਦੌਲਤ 3,312 ਨਵੀਆਂ ਰਿਹਾਇਸ਼ੀ ਯੂਨਿਟਜ਼ ਤਿਆਰ ਕੀਤੀਆਂ ਗਈਆਂ। ਅੰਦਾਜ਼ਨ 41 ਫੀ ਸਦੀ ਇੰਡਸਟਰੀਅਲ ਤੇ ਕਮਰਸ਼ੀਅਲ ਪਰਮਿਟਜ਼ ਜਾਰੀ ਕੀਤੇ ਗਏ। ਬਾਕੀ ਦੇ ਪਰਮਿਟ ਜਨਤਕ ਸੰਸਥਾਂਵਾਂ (2.2 ਫੀ ਸਦੀ) ਤੇ ਚਰਚਾਂ/ਸਕੂਲਾਂ ਲਈ (2.3 ਫੀ ਸਦੀ) ਜਾਰੀ ਕੀਤੇ ਗਏ।
ਕਮਿਸ਼ਨਰ ਆਫ ਪਲੈਨਿੰਗ ਐਂਡ ਬਿਲਡਿੰਗ ਐਂਡਰਿਊ ਵ੍ਹਿਟਮੋਰ ਨੇ ਆਖਿਆ ਕਿ 2018 ਦੇ ਨਤੀਜਿਆਂ ਤੋਂ 2019 ਵਿੱਚ ਸਥਿਰ ਵਿਕਾਸ ਦਾ ਸੰਕੇਤ ਮਿਲਿਆ। ਇਸ ਨਾਲ ਵਧੇਰੇ ਹਾਊਸਿੰਗ, ਰੀਟੇਲ ਤੇ ਕਮਰਸ਼ੀਅਲ ਵਿਕਾਸ ਦਾ ਮੁੱਢ ਬੱਝਿਆ।

Show More

Related Articles

Leave a Reply

Your email address will not be published. Required fields are marked *

Close